ਮੁੰਬਈ- ਪੰਜਾਬੀ ਸੰਗੀਤ ਦੇ ਹਰਮਨ ਪਿਆਰੇ ਗਾਇਕ ਨਛੱਤਰ ਗਿੱਲ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਇਨ੍ਹਾਂ ਦੇ ਗੀਤ ਦਰਸ਼ਕਾਂ ਵਿਚਾਲੇ ਕਾਫੀ ਲੋਕ ਪ੍ਰਸਿੱਧ ਹੋਏ ਸਨ। ਪਾਲੀਵੁੱਡ ਦੇ ਗਾਇਕ ਨਛੱਤਰ ਗਿੱਲ ਨੇ ਪਾਲੀਵੁੱਡ ਦੇ ਨਾਲ-ਨਾਲ ਜੇਲਵੁੱਡ 'ਚ ਤੱਕ ਵੀ ਪਹੁੰਚ ਚੁੱਕੇ ਹਨ।
ਨਛੱਤਰ ਗਿੱਲ 'ਤੇ ਲੱਗੇ ਰੇਪ ਦੇ ਦੋਸ਼- ਨਛੱਤਰ ਗਿੱਲ 'ਤੇ ਇਕ ਲੜਕੀ ਨੂੰ ਮਾਡਲ ਬਣਾਉਣ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਦੇ ਦੋਸ਼ ਲੱਗ ਚੁੱਕੇ ਹਨ। ਇਹ ਮਾਮਲਾ ਸਾਲ ਦਸੰਬਰ 2013 ਦਾ ਹੈ। ਇਕ ਲੜਕੀ ਨੇ ਨਛੱਤਰ ਗਿੱਲ 'ਤੇ ਦੋਸ਼ ਲਗਾਇਆ ਸੀ ਕਿ ਇਨ੍ਹਾਂ ਨੇ ਉਸ ਨੂੰ ਮਾਡਲ ਬਣਾਉਣ ਦਾ ਝਾਂਸਾ ਦੇ ਕੇ ਉਸ ਨਾਲ ਜ਼ਬਰਦਸਤੀ ਕੀਤੀ। ਨਛੱਤਰ ਗਿੱਲ ਖਿਲਾਫ ਉਸ ਨੇ ਪੁਲਸ 'ਚ ਰਿਪੋਰਟ ਵੀ ਦਰਜ ਕਰਵਾਈ ਸੀ। ਜ਼ਿਕਰਯੋਗ ਹੈ ਕਿ ਲੜਕੀ ਦੀ ਮੁਲਾਕਾਤ ਨਛੱਤਰ ਗਿੱਲ ਨਾਲ ਜਲੰਧਰ 'ਚ ਹੋਏ ਇਕ ਪ੍ਰੋਗਰਾਮ ਦੌਰਾਨ ਹੋਈ ਸੀ। ਉਸ ਸਮੇਂ ਲੜਕੀ ਨੇ ਦੱਸਿਆ ਕਿ ਸੀ ਕਿ ਦੋਸ਼ੀ ਨਛੱਤਰ ਗਿੱਲ ਨੇ ਉਸ ਨੂੰ ਮਾਡਲ ਬਣਾਉਣ ਦਾ ਝਾਂਸਾ ਦੇ ਕੇ ਚੰਡੀਗੜ੍ਹ ਸਮੇਤ ਕਈ ਥਾਵਾਂ 'ਤੇ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਵਿਦੇਸ਼ ਭੇਜਣ ਲਈ ਇਸ ਗਾਇਕ ਨੇ ਉਸ ਕੋਲੋਂ 20 ਲੱਖ ਰੁਪਏ ਵੀ ਲਏ ਸਨ। ਪੁਲਸ 'ਚ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਨਛੱਤਰ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਮਾਮਲਾ ਉਸ ਸਮੇਂ ਕਾਫੀ ਚਰਚਾ 'ਚ ਰਿਹਾ ਸੀ।
ਜੈਲੀ ਤੇ ਮਨਿੰਦਰ ਮੰਗਾ 'ਤੇ ਲੱਗੇ ਰੇਪ ਦੇ ਦੋਸ਼- ਇਸੇ ਤਰ੍ਹਾਂ ਹੀ ਹਾਲ ਹੀ 'ਚ ਪਾਲੀਵੁੱਡ ਗਾਇਕ ਜਰਨੈਲ ਉਰਫ ਜੈਲੀ ਅਤੇ ਮਨਿੰਦਰ ਮੰਗਾ 'ਤੇ ਵੀ ਬਲਾਤਕਾਰ ਦੇ ਦੋਸ਼ ਲੱਗੇ ਹਨ। 56 ਸਾਲਾਂ ਦੀ ਮਹਿਲਾ ਨੇ ਜੈਲੀ ਤੇ ਮਨਿੰਦਰ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਕਥਿਤ ਤੌਰ 'ਤੇ ਬਲਾਤਕਾਰ ਕਰਨ ਦੇ ਦੋਸ਼ ਲਗਾਏ ਹਨ। ਮਹਿਲਾ ਨੇ ਦੱਸਿਆ ਕਿ ਉਸ ਨੇ ਜੈਲੀ ਕੋਲੋਂ ਮਿਊਜ਼ਿਕ ਦੀ ਕਲਾਸ ਲੈਣ ਲਈ ਸਪੰਰਕ ਕੀਤਾ ਸੀ। ਇਕ ਫਲੈਟ 'ਚ ਜੈਲੀ ਨੇ ਮਨਿੰਦਰ ਨਾਲ ਉਸ ਦੀ ਮੁਲਕਾਤ ਇਹ ਕਹਿ ਕੇ ਕਰਵਾਈ ਸੀ ਕਿ ਉਹ ਉਸ ਨੂੰ ਮਿਊਜ਼ਿਕ ਦੀ ਕਲਾਸ ਦੇਵੇਗਾ। ਇਸ ਤੋਂ ਬਾਅਦ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਉਥੇ ਹੀ ਉਸ ਦੀ ਕੋਲਡਰਿੰਕ 'ਚ ਕੁਝ ਮਿਲਾ ਕੇ ਦਿੱਤਾ ਗਿਆ ਸੀ ਜਿਸ ਨਾਲ ਉਹ ਬੇਹੋਸ਼ ਹੋ ਗਈ ਅਤੇ ਇਸ ਤੋਂ ਬਾਅਦ ਜੈਲੀ ਤੇ ਮੰਗਾ ਸਮੇਤ ਉਨ੍ਹਾਂ ਦੇ ਸਾਥੀਆਂ ਨੇ ਉਸ ਨਾਲ ਬਲਾਤਕਾਰ ਕੀਤਾ।
ਮਹਿਲਾ ਨੇ ਇਹ ਵੀ ਦੋਸ਼ ਲਗਾਏ ਸਨ ਕਿ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਵੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ ਅਤੇ ਅਦਾਲਤ 'ਚ ਉਸ ਦਾ ਆਪਣੇ ਪਤੀ ਤੋਂ ਤਲਾਕ ਲੈਣ ਦਾ ਮਾਮਲਾ ਚੱਲ ਰਿਹਾ ਹੈ ਜਦੋਂ ਕਿ ਉਸ ਨੇ ਜੈਲੀ ਦੇ ਨਾਲ ਇਹ ਕਹਿ ਕੇ ਵਿਆਹ ਕਰਵਾਇਆ ਸੀ ਕਿ ਉਸ ਦਾ ਆਪਣੇ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਾ ਹੈ। ਗਾਇਕ ਜਰਨੈਲ ਜੈਲੀ ਨੇ ਆਪਣੇ ਲੱਗੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਬਲਤਾਕਾਰ ਦੇ ਦੋਸ਼ 'ਚ ਫਸਾਇਆ ਜਾ ਰਿਹਾ ਹੈ। ਆਪਣੇ 'ਤੇ ਲੱਗੇ ਦੋਸ਼ ਜੈਲੀ ਨੇ ਸਾਰੇ ਝੂਠੇ ਦੱਸੇ ਹਨ।
ਸ਼ਾਹਰੁਖ ਦੀਆਂ ਫਿਲਮਾਂ 16 ਵਾਰ ਹੋ ਚੁੱਕੀਆਂ ਹਨ 100 ਕਰੋੜ ਦੇ ਕੱਲਬ 'ਚ ਸ਼ਾਮਲ (ਦੇਖੋ ਤਸਵੀਰਾਂ)
NEXT STORY