ਨਵੀਂ ਦਿੱਲੀ-ਦੂਰ-ਸੰਚਾਰ ਖੇਤਰ ਦੀ ਮੁੱਖ ਕੰਪਨੀ ਭਾਰਤੀ ਏਅਰਟੈੱਲ ਦਾ ਸ਼ੁੱਧ ਲਾਭ 30 ਸਤੰਬਰ 'ਚ ਖਤਮ ਦੂਜੀ ਤਿਮਾਹੀ 'ਚ ਕਰੀਬ 3 ਗੁਣਾ ਵਧ ਕੇ 1,383 ਕਰੋੜ ਰੁਪਏ ਹੋ ਗਿਆ ਹੈ। ਮਾਰਚ 2011 ਤੋਂ ਬਾਅਦ ਕੰਪਨੀ ਨੇ ਮੁਨਾਫੇ 'ਚ ਆਈ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਅਸਲ 'ਚ ਮੋਬਾਇਲ ਡਾਟਾ ਆਮਦਨ 'ਚ 74 ਫੀਸਦੀ ਦੀ ਤੇਜ਼ੀ ਨਾਲ ਕੰਪਨੀ ਦੇ ਮੁਨਾਫੇ 'ਚ ਸ਼ਾਨਦਾਰ ਤੇਜ਼ੀ ਦਰਜ ਕੀਤੀ ਗਈ ਹੈ।
ਦੂਜੇ ਪਾਸੇ ਜੇਕਰ ਅਸੀਂ ਦੇਖੀਏ ਤਾਂ ਆਈਡੀਆ ਸੇਲੁਲਰ ਅਤੇ ਵੋਡਾਫੋਨ ਵੀ ਮੁਨਾਫੇ ਦੀ ਦੌੜ 'ਚ ਸ਼ਾਮਲ ਹੈ। ਵੋਡਾਫੋਨ ਕਈ ਡਾਟਾ ਪਲਾਨ ਦੇ ਰਹੀ ਹੈ। ਆਈਡੀਆ ਵੀ ਅਜਿਹੇ ਹੀ ਕਈ ਆਫਰ ਪੇਸ਼ ਕਰ ਰਹੀ ਹੈ, ਜਿਸ ਨਾਲ ਆਈਡੀਆ ਦਾ ਸ਼ੁੱਧ ਲਾਭ ਵਧਣ ਦੇ ਆਸਾਰ ਦਿਖਾਈ ਦੇ ਰਹੇ ਹਨ। 19 ਰੁਪਏ ਦੇ ਪੈਕ 'ਚ 2 ਦਿਨ ਲਈ 80 ਐਮ.ਬੀ.ਡਾਟਾ ਮਿਲੇਗਾ। ਜ਼ਿਕਰਯੋਗ ਹੈ ਕਿ ਵੋਡਾਫੋਨ ਨੇ 2ਜੀ ਅਤੇ 3ਜੀ ਮੋਬਾਇਲ ਡਾਟਾ ਦੀ ਕੀਮਤ ਲਗਭਗ ਦੁਗੱਣੀ ਕਰ ਦਿੱਤੀ ਸੀ। 155 ਰੁਪਏ 'ਚ ਪਹਿਲਾਂ ਜਿਥੇ 1 ਗੀਗਾਬਾਈਟ (ਜੀ.ਬੀ.) ਡਾਟਾ ਮਹੀਨੇ ਲਈ ਮਿਲਦਾ ਸੀ ਹੁਣ ਉਹ ਡਾਟਾ 512 ਮੇਗਾਬਾਈਟ (ਐਮ.ਬੀ.) ਹੋ ਗਿਆ ਹੈ।
ਬਾਬੂਆਂ ਦੀ ਗੱਡੀ ਨੂੰ ਮੋਦੀ ਦਾ ਰੈੱਡ ਸਿੰਗਨਲ
NEXT STORY