ਨਵੀਂ ਦਿੱਲੀ- ਟੈਕਨਾਲੋਜੀ ਕੰਪਨੀ ਲੇਨੋਵੋ ਨੇ ਗੂਗਲ ਤੋਂ ਮਟਰੋਲਾ ਮੋਬਿਲਿਟੀ ਨੂੰ ਖਰੀਦ ਲਿਆ ਹੈ। ਇਸ ਦੇ ਲਈ ਦੋਵਾਂ ਕੰਪਨੀਆਂ 'ਚ ਲੱਗਭਗ 1.78 ਅਰਬ ਰੁਪਏ ਦਾ ਸੌਦਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਗੂਗਲ ਨੇ ਮਟਰੋਲਾ ਨੂੰ 2012 'ਚ ਲੱਗਭਗ 12.5 ਅਰਬ ਡਾਲਰ 'ਚ ਖਰੀਦਿਆ ਸੀ।
ਇਹ ਗੂਗਲ ਦਾ ਹੁਣ ਤਕ ਦਾ ਸਭ ਤੋਂ ਵੱਡਾ ਸੌਦਾ ਸੀ। ਇਸ ਸੌਦੇ ਦੇ ਬਾਅਦ ਵੀ ਗੂਗਲ ਨੇ ਮਟਰੋਲਾ ਦੇ ਕਈ ਪੇਟੇਂਟਸ ਆਪਣੇ ਕੋਲ ਰੱਖੇ ਹਨ। ਇਸ ਪੇਟੇਂਟਸ 'ਚ ਐਂਡਰਾਇਡ ਸਮਾਰਟਫੋਨ ਅਤੇ ਟੈਬਲੇਟ ਸਾਫਟਵੇਅਰ ਸ਼ਾਮਲ ਹਨ। ਲੇਨੋਵੋ ਨੇ ਮਟਰੋਲਾ ਤੋਂ 2000 ਪੇਟੇਂਟਸ ਅਤੇ ਫੋਨ ਮੈਨੂੰਫੈਕਚਰਿੰਗ ਆਪ੍ਰੇਸ਼ਨਜ਼ ਖਰੀਦੇ ਹਨ।
ਏਅਰਟੈੱਲ ਤੋਂ ਬਾਅਦ ਆਈਡੀਆ ਅਤੇ ਵੋਡਾਫੋਨ ਵੀ ਮੁਨਾਫੇ ਦੀ ਦੌੜ 'ਚ ਸ਼ਾਮਲ
NEXT STORY