ਨਵੀਂ ਦਿੱਲੀ- ਚੀਨ ਦੀ ਕੰਪਨੀ ਜਿਓਮੀ ਦੇ ਸਮਾਰਟਫੋਨ ਦੀ ਵੱਧਦੀ ਵਿਕਰੀ ਨੂੰ ਚੁਣੌਤੀ ਦੇਣ ਹੁਣ ਆ ਰਹੇ ਹਨ ਸੈਮਸੰਗ ਦੇ ਸ਼ਾਨਦਾਰ ਸਮਾਰਟਫੋਨਜ਼। ਇਹ ਜਲਦੀ ਹੀ ਕੋਰੀਆ ਅਤੇ ਚੀਨ 'ਚ ਲਾਂਚ ਹੋਣਗੇ ਅਤੇ ਉਸ ਦੇ ਬਾਅਦ ਹੋਰ ਦੇਸ਼ਾਂ 'ਚ। ਕੋਰੀਆ ਆਈ.ਟੀ. ਟਾਈਮਸ 'ਚ ਛਪੀ ਇਕ ਰਿਪਰੋਟ ਅਨੁਸਾਰ ਸੈਮਸੰਗ ਵਧੀਆ ਪਰ ਸਸਤੇ ਸਮਾਰਟਫੋਨ ਦੀ ਸੀਰੀਜ਼ ਪੇਸ਼ ਕਰੇਗੀ। ਗਲੈਕਸੀ ਏ3, ਗਲੈਕਸੀ ਏ5 ਅਤੇ ਗਲੈਕਸੀ ਏ7।
ਇਹ ਫੋਨ ਖਾਸਤੌਰ 'ਤੇ ਜਿਓਮੀ ਦੇ ਫੋਨ ਨੂੰ ਧਿਆਨ 'ਚ ਰੱਖ ਕੇ ਬਣਾਏ ਗਏ ਹਨ। ਦੱਸਿਆ ਜਾਂਦਾ ਹੈ ਕਿ ਸੈਮਸੰਗ ਗਲੈਕਸੀ ਏ3 ਦੀ ਸਕਰੀਨ 4.5 ਇੰਚ ਦੀ ਹੈ ਅਤੇ ਇਸ ਦਾ ਰੈਜ਼ੇਲਿਊਸ਼ਨ 960 ਗੁਣਾ 540 ਪੀ ਹੈ। ਇਹ ਕਾਵਡ ਕੋਰ ਸਨੈਪਡਰੈਗਨ 410 64 ਬਿਟ ਪ੍ਰੋਸੈਸਰ ਨਾਲ ਲੈਸ ਹੋਵੇਗਾ। ਇਸ ਦੀ ਰੈਮ 1 ਜੀ.ਬੀ. ਹੋਵੇਗੀ ਜਦਕਿ ਇਸ ਦੇ ਰਿਅਰ 'ਚ 8 ਮੈਗਾਪਿਕਸਲ ਕੈਮਰਾ ਹੋਵੇਗਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਇਸ ਦੀ ਕੀਮਤ 350 ਡਾਲਰ ਤੋਂ 400 ਡਾਲਰ (21350 ਰੁਪਏ) ਹੋਵੇਗੀ। ਇਹ ਚੀਨੀ ਕੰਪਨੀ ਦੇ ਫੋਨ ਐਮ.ਆਈ.4 ਦਾ ਮੁਕਾਬਲਾ ਕਰੇਗਾ, ਜਿਸ ਦੀ ਕੀਮਤ 320 ਡਾਲਰ (19520 ਰੁਪਏ) ਹੋਵੇਗੀ। ਗਲੈਕਸੀ ਏ5 ਦੇ ਬਾਰੇ 'ਚ ਦੱਸਿਆ ਗਿਆ ਹੈ ਕਿ ਇਸ ਦੀ ਸਕਰੀਨ 4.8 ਇੰਚ ਦੀ ਹੋਵੇਗੀ ਅਤੇ ਇਹ ਹਾਈ ਹਾਈਡੈਫੀਨੇਸ਼ ਵਾਲੀ ਹੋਵੇਗੀ। ਇਹ 64 ਬਿਟ ਸਨੈਪਡਰੈਗਨ 410 ਪ੍ਰੋਸੈਸਰ ਨਾਲ ਲੈਸ ਹੋਵੇਗਾ। ਇਸ ਦਾ ਰਿਅਰ ਕੈਮਰਾ 13 ਮੈਗਾਪਿਕਸਲ ਦਾ ਹੈ, ਜਦਕਿ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦੀ ਕੀਮਤ 400 ਡਾਲਰ ਤੋਂ ਲੈ ਕੇ 450 ਡਾਲਰ (24400 ਰੁਪਏ) ਹੋ ਸਕਦੀ ਹੈ। ਗਲੈਕਸੀ ਏ7 5.2 ਇੰਚ ਸਕਰੀਨ ਵਾਲੀ ਸਮਾਰਟਫੋਨ ਹੋਵੇਗਾ। ਇਹ 64 ਬਿਟ ਐਟ ਕੋਰ ਸਨੈਪਡਰੈਗਨ 615 ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਆਈਫੋਨ 6 ਦੇ ਉਨ੍ਹਾਂ ਸ਼ੌਕੀਨਾਂ ਲਈ ਹੋਵੇਗਾ। ਜੋ ਉਸ ਨੂੰ ਮਹਿੰਗਾ ਹੋਣ ਕਾਰਨ ਵਹੀਂ ਖਰੀਦ ਪਾਉਂਦੇ ਹਨ। ਇਸ ਦੀ ਕੀਮਤ 450 ਤੋਂ 500 ਡਾਲਰ ਤਕ ਹੋਵੇਗੀ।
ਲੇਨੋਵੋ ਨੇ ਗੂਗਲ ਤੋਂ ਮਟਰੋਲਾ ਨੂੰ 1.78 ਅਰਬ 'ਚ ਖਰੀਦਿਆ
NEXT STORY