ਨਵੀਂ ਦਿੱਲੀ- ਸੋਨੇ 'ਚ ਗਲੋਬਲ ਨਰਮੀ ਦੇ ਰੁੱਖ ਦੇ ਚੱਲਦੇ ਘਰੇਲੂ ਬਾਜ਼ਾਰ 'ਚ ਸਟਾਕਿਸਟਾਂ ਵਲੋਂ ਕੀਤੀ ਗਈ ਤਗੜੀ ਬਿਕਵਾਲੀ ਨਾਲ ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੇ ਭਾਅ 600ਰੁਪਏ ਫਿਸਲ ਕੇ ਡੇਢ ਸਾਲ ਦੇ ਹੇਠਲੇ ਪੱਧਰ 26500 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਏ ਅਤੇ ਚਾਂਦੀ 1700 ਰੁਪਏ ਡਿੱਗ ਕੇ ਚਾਰ ਸਾਲ ਦੇ ਹੇਠਲੇ ਪੱਧਰ 'ਤੇ 36150 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਪਿਛਲੇ 2 ਦਿਨਾਂ 'ਚ ਸੋਨਾ 1000 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 2250 ਰੁਪਏ ਪ੍ਰਤੀ ਕਿਲੋਗ੍ਰਾਮ ਹੇਠਾਂ ਡਿੱਗੀ ਹੈ। ਲੰਡਨ ਅਤੇ ਸਿੰਗਾਪੁਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਜ਼ਬੂਤ ਅਮਰੀਕੀ ਆਰਥਿਕ ਅੰਕੜੇ ਆਉਣ ਨਾਲ ਉਥੋਂ ਦੇ ਸ਼ੇਅਰ ਬਾਜ਼ਾਰ ਅਤੇ ਡਾਲਰ ਦੀ ਜ਼ਬਰਦਸਤ ਤੇਜ਼ੀ ਕਾਰਨ ਸੋਨਾ 2.22 ਫਸੀਦੀ ਡਿੱਗ ਕੇ 1172.04 ਡਾਲਰ ਪ੍ਰਤੀ ਔਂਸ ਦੇ ਚਾਰਾ ਸਾਲ ਤੋਂ ਵੱਧ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ, ਜਦਕਿ ਚਾਂਦੀ ਕੱਲ ਚਾਰ ਫੀਸਦੀ ਅਤੇ ਅੱਜ 2.56 ਫੀਸਦੀ ਟੁੱਟਣ ਦੇ ਬਾਅਦ ਸਾਢੇ ਚਾਰ ਸਾਲ ਦੇ ਹੇਠਲੇ ਪੱਧਰ 'ਤੇ 16 ਡਾਲਰ ਪ੍ਰਤੀ ਔਂਸ ਬੋਲੀ ਗਈ। ਸਿੰਗਾਪੁਰ 'ਚ ਅੱਜ ਅਮਰੀਕੀ ਸੋਨਾ ਵਾਅਦਾ 2.21 ਫੀਸਦੀ 1172.1 ਡਾਲਰ ਪ੍ਰਤੀ ਔਂਸ 'ਤੇ ਆ ਗਿਆ।
ਆਈਫੋਨ 6 ਨੂੰ ਟੱਕਰ ਦੇਵੇਗਾ ਸੈਮਸੰਗ ਗਲੈਕਸੀ ਏ7
NEXT STORY