ਮੁੰਬਈ - ਅਖਬਾਰਾਂ ਤੋਂ ਸਰਾਫਾ ਬਾਜ਼ਾਰ 'ਚ ਲਗਾਤਾਰ ਦੂਜੇ ਦਿਨ ਵੱਡੀ ਗਿਰਾਵਟ ਦਰਜ ਕਰਦੇ ਹੋਏ ਸੋਨਾ 600 ਰੁਪਏ ਫਿਸਲ ਕੇ ਡੇਢ ਸਾਲ ਦੇ ਘੱਟੋ-ਘੱਟ ਪੱਧਰ 26,500 ਰੁਪਏ ਪ੍ਰਤੀ 10 ਗ੍ਰਾਮ ਆ ਗਿਆ ਅਤੇ ਚਾਂਦੀ 1700 ਰੁਪਏ ਡਿੱਗ ਕੇ 4 ਸਾਲ ਦੇ ਘੱਟੋ-ਘੱਟ ਪੱਧਰ 36150 ਰੁਪਏ ਪ੍ਰਤੀ ਕਿਲੋਗ੍ਰਾਮ ਦੱਸੀ ਗਈ। ਬੀਤੇ 2 ਦਿਨ ਤੋਂ ਸੋਨਾ 1,000 ਪ੍ਰਤੀ 10 ਗ੍ਰਾਮ ਅਤੇ ਚਾਂਦੀ 2,250 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗ ਚੁੱਕੀ ਹੈ। ਲੰਡਨ ਅਤੇ ਸਿੰਗਾਪੁਰ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ 2.22 ਫੀਸਦੀ ਡਿੱਗ ਕੇ 1172.04 ਡਾਲਰ ਪ੍ਰਤੀ ਔਂਸ ਦੇ 4 ਸਾਲ ਤੋਂ ਘੱਟੋ-ਘੱਟ ਪੱਧਰ 'ਤੇ ਆ ਗਿਆ, ਜਦਕਿ ਚਾਂਦੀ ਬੀਤੇ ਦਿਨ ਦੇ 4 ਫੀਸਦੀ ਅਤੇ ਸ਼ੁੱਕਰਵਾਰ 2.56 ਫੀਸਦੀ ਟੁੱਟਣ ਤੋਂ ਬਾਅਦ ਸਾਢੇ 4 ਸਾਲ ਦੇ ਘੱਟੋ-ਘੱਟ ਪੱਧਰ 'ਤੇ 16 ਡਾਲਰ ਪ੍ਰਤੀ ਔਂਸ ਦੱਸੀ ਗਈ।
ਸੋਨੇ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਚਾਂਦੀ ਵੀ 4 ਸਾਲ ਦੇ ਹੇਠਲੇ ਪੱਧਰ 'ਤੇ
NEXT STORY