ਜਲੰਧਰ- ਇਸ ਮਹੀਨੇ ਤੁਹਾਡੀ ਈ. ਐੱਮ. ਆਈ. ਦਾ ਬੋਝ ਘੱਟ ਹੋਣ ਵਾਲਾ ਹੈ। ਰਿਜ਼ਰਵ ਬੈਂਕ ਇਸ ਮਹੀਨੇ ਵੀ ਵਿਆਜ ਦਰਾਂ 'ਚ ਕਮੀ ਦਾ ਐਲਾਨ ਕਰ ਸਕਦਾ ਹੈ। ਉੱਚੀ ਮਹਿੰਗਾਈ ਦਰ ਨੇ ਵਿਆਜ ਦਰਾਂ ਨੂੰ ਲੈ ਕੇ ਸੁਧਾਰ ਦੇ ਰਿਜ਼ਰਵ ਬੈਂਕ ਦੇ ਕਦਮ ਰੋਕ ਰੱਖੇ ਸਨ ਪਰ ਸਤੰਬਰ ਮਹੀਨੇ 'ਚ ਆਏ ਮਹਿੰਗਾਈ ਦੇ ਆਂਕੜੇ ਨਾਲ ਰਿਜ਼ਰਵ ਬੈਂਕ ਦਾ ਉਤਸਾਹ ਵਧਿਆ ਹੈ ਅਤੇ ਹੁਣ ਕਿਸੇ ਵੀ ਸਮੇਂ ਰਿਜ਼ਰਵ ਬੈਂਕ ਦੀ ਮਹੀਨਾਵਾਰ ਬੈਠਕ ਬੁਲਾ ਕੇ ਵਿਆਜ ਦਰਾਂ 'ਚ ਕਮੀ ਦਾ ਐਲਾਨ ਕੀਤਾ ਜਾ ਸਕਦਾ ਹੈ।
ਹਾਲਾਂਕਿ ਅਕਤੂਬਰ ਮਹੀਨੇ ਦੀ ਮਹਿੰਗਾਈ ਦਾ ਆਂਕੜਾ ਨਵੰਬਰ ਦੇ ਦੂਜੇ ਹਫ਼ਤੇ 'ਚ ਆਵੇਗਾ ਪਰ ਮੰਨਿਆ ਜਾ ਰਿਹਾ ਹੈ ਕਿ ਅਕਤੂਬਰ 'ਚ ਵੀ ਖੁਦਰਾ ਮਹਿੰਗਾਈ ਦੇ ਰੇਟ 2 ਫੀਸਦੀ ਦੇ ਨੇੜੇ-ਤੇੜੇ ਰਹੇਗੀ ਜਦੋਂਕਿ ਰਿਟੇਲ ਮਹਿੰਗਾਈ ਦੀ ਦਰ 5 ਫੀਸਦੀ ਦੇ ਕਰੀਬ ਰਹਿ ਸਕਦੀ ਹੈ। ਅਕਤੂਬਰ 'ਚ ਪੇਟਰੋਲ ਅਤੇ ਡੀਜ਼ਲ ਦੇ ਦਾਮ 'ਚ ਕਮੀ ਦੇ ਚੱਲਦੇ ਮਹਿੰਗਾਈ ਦਰ 'ਚ ਗਿਰਾਵਟ ਦਾ ਆਂਕਲਨ ਕੀਤਾ ਜਾ ਰਿਹਾ ਹੈ। ਅਕਤੂਬਰ 'ਚ ਮਹਿੰਗਾਈ ਦਰ 5 ਸਾਲ ਦੇ ਹੇਠਲੇ ਪੱਧਰ 2.38 ਫੀਸਦੀ ਤੱਕ ਪਹੁੰਚ ਗਈ ਸੀ ਜਦੋਂਕਿ ਜੁਲਾਈ 'ਚ ਇਹ 5.41 ਫੀਸਦੀ ਸੀ।
ਰਿਜ਼ਰਵ ਬੈਂਕ ਨੇ 28 ਜਨਵਰੀ ਨੂੰ ਰਿਵਰਸ ਰੇਪੋ ਰੇਟ 'ਚ ਇਕ-ਚੌਥਾਈ ਫੀਸਦੀ ਦੇ ਵਾਧੇ ਕਰਕੇ ਇਸ ਨੂੰ 8 ਫੀਸਦੀ ਕਰ ਦਿੱਤਾ ਸੀ ਜਦੋਂਕਿ ਕੈਸ਼ ਰਿਵਰਸ ਰੇਸ਼ੋ 4 ਫੀਸਦੀ ਹੋਈ ਹੈ। ਹੁਣ ਦਰਾਂ 'ਚ ਹੋਰ ਕਮੀ ਹੋਣ ਦੇ ਆਸਾਰ ਹਨ।
ਸੋਨਾ 18 ਮਹੀਨੇ ਅਤੇ ਚਾਂਦੀ 4 ਸਾਲ ਦੇ ਘੱਟੋ-ਘੱਟ ਪੱਧਰ 'ਤੇ
NEXT STORY