ਅੰਮ੍ਰਿਤਸਰ (ਅਰੋੜਾ)- ਓਨਾ ਨੁਕਸਾਨ 1984 ਦੇ ਅੱਤਵਾਦ ਵਿਚ ਨਹੀਂ ਹੋਇਆ ਜਿਨ੍ਹਾਂ ਨੁਕਸਾਨ ਨਸ਼ੀਲੇ ਪਦਾਰਥਾਂ ਦੇ ਅੱਤਵਾਦ ਨੇ ਪੰਜਾਬ ਦਾ ਕੀਤਾ ਹੈ। ਪੰਜਾਬ ਦੇ ਅਨਖੀਲੇ ਨੌਜਵਾਨ ਜਿਨ੍ਹਾਂ ਦੀ ਜਵਾਨੀ ਦਾ ਦੁਨੀਆ ਵਿਚ ਲੋਹਾ ਮੰਨਿਆ ਜਾਂਦਾ ਹੈ। ਅੱਜ ਨਸ਼ੇ ਦੇ ਅੱਤਵਾਦ ਦੀ ਲਪੇਟ ਵਿਚ ਆ ਚੁਕੇ ਹਨ ਜੇਕਰ ਪੰਜਾਬ ਤੋਂ ਅੱਤਵਾਦ ਖਤਮ ਹੋ ਸਕਦਾ ਹੈ ਤਾਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਿਉਂ ਨਹੀ। ਉਕਤ ਵਿਚਾਰ ਮਾਰਕਸੀ ਆਗੂ ਕਾਮਰੇਡ ਬਚਨ ਲਾਲ ਨੇ ਪੱਤਰਕਾਰਾਂ ਤੋਂ ਗੱਲਬਾਤ ਕਰਦੇ ਪ੍ਰਗਟ ਕੀਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਦਾ ਸੱਤਿਆਨਾਸ਼ ਹੋ ਰਿਹਾ ਹੈ। ਕੁੱਲ ਦੁਨੀਆਂ ਵਿਚ ਮੰਨੇ ਜਾਂਦੇ ਗੱਬਰੂ ਨਸ਼ਿਆਂ ਦੇ ਕਾਰਨ ਬਦਨਾਮ ਹੋ ਚੁਕੇ ਹਨ।
ਕੋਈ ਆਪਣੀ ਬੇਟੀ ਅਤੇ ਭੈਣ ਦਾ ਰਿਸ਼ਤਾ ਪੰਜਾਬ ਵਿਚ ਕਰਨ ਤੋਂ ਪਹਿਲਾਂ 100 ਵਾਰ ਸੋਚਦਾ ਹੈ। ਸਭ ਤੋਂ ਪਹਿਲਾਂ ਇਸ ਗੱਲ ਦੀ ਪੜਤਾਲ ਕੀਤੀ ਜਾਂਦੀ ਹੈ ਕਿ ਕਿੱਥੇ ਲੜਕਾ ਸਮੈਕ ਦੇ ਨਸ਼ੇ ਵਿਚ ਫਸਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਬਰਬਾਦੀ ਦੀ ਰਾਹ ’ਤੇ ਚੱਲ ਪਈ ਹੈ। ਇੰਨਾ ਨੁਕਸਾਨ ਅੱਤਵਾਦ ਦੇ ਸਮੇਂ ਨਹੀਂ ਹੋਇਆ ਜਿਨ੍ਹੀ ਨਸ਼ੀਲੇ ਪਦਾਰਥਾਂ ਦੇ ਅੱਤਵਾਦ ਨੇ ਕੀਤੀ ਹੈ। ਕਈ ਪਰਿਵਾਰਾਂ ਦੇ ਨੌਜਵਾਨ ਬੇਟੇ ਨਸ਼ੀਲੇ ਪਦਾਰਥਾਂ ਦੇ ਬਲੀ ਚੜ੍ਹ ਚੁਕੇ ਹਨ। ਨਾ ਜਾਣੇ ਨਸ਼ੀਲੇ ਪਦਾਰਥਾਂ ਦੇ ਵਪਾਰੀਆਂ ਨੇ ਕਿੰਨੀਆਂ ਮਾਂਵਾਂ ਦੇ ਪੁੱਤ ਖੋਏ ਹਨ। ਕਿੰਨੀਆਂ ਭੈਣਾਂ ਦੇ ਭਰਾ ਅਤੇ ਕਿੰਨੀਆਂ ਸੁਹਾਗਣਾ ਦੇ ਸੁਹਾਗ ਉਜਾੜੇ ਹਨ। ਉਨ੍ਹਾਂ ਨੇ ਅੰਤ ਵਿਚ ਪੰਜਾਬ ਦੇ ਹਾਕਮਾਂ ਤੋਂ ਪੁੱਛਿਆ ਕਿ ਇਹ ਨਸ਼ੀਲੇ ਪਦਾਰਥਾਂ ਦਾ ਖੇਡ ਕਦੋਂ ਤੱਕ ਚੱਲਦਾ ਰਹੇਗਾ। ਕਦੋਂ ਤੱਕ ਚੰਗੇ ਭਲੇ, ਖਾਂਦੇ ਪੀਂਦੇ ਪਰਿਵਾਰ ਬਰਬਾਦ ਹੁੰਦੇ ਰਹਿਣਗੇ। ਜੇਕਰ ਅਜੇ ਵੀ ਸਰਕਾਰ ਨੇ ਕੁਝ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਗਲੀਆਂ, ਮੁਹੱਲਾਂ ਅਤੇ ਬਜ਼ਾਰਾਂ ਵਿੱਚ ਝੂਟਦੇ, ਗਿਰਦੇ ਨਸ਼ੇੜੀਆਂ ਦੇ ਸਿਵਾ ਕੁਝ ਦਿਖਾਈ ਨਹੀ ਦੇਗਾ। ਮਾਂ ਪਿਓ ਮਜ਼ਬੂਰ ਖੂਨ ਦੇ ਹੰਝੂ ਪੀ ਕੇ ਰਹਿ ਜਾਣਗੇ।
ਇਸ ਮਹੀਨੇ ਸਸਤੀ ਹੋ ਸਕਦੀ ਹੈ ਈ. ਐੱਮ. ਆਈ.
NEXT STORY