ਮੋਗਾ (ਪਵਨ ਗਰੋਵਰ)- ਸਾਲ 2004 ਦੇ ਇਕ ਮਾਮਲੇ 'ਚ ਅਦਾਲਤ ਨੇ ਨਿਪਟਾਰਾ ਕਰਦਿਆਂ ਇੱਥੋਂ ਦੇ 4 ਪੁਲਸ ਮੁਲਾਜ਼ਮਾਂ 3-3 ਸਾਲ ਦੀ ਸਜ਼ਾ ਸੁਣਾਈ ਹੈ।
ਜਾਣਕਾਰੀ ਅਨੁਸਾਰ ਕੋਰਟ ਈਰਸ਼ੇ ਖਾਂ ਵਿਖੇ 29-7-2005 ਨੂੰ ਹਰਦੀਪ ਸਿੰਘ ਸੰਧੂ ਦੇ ਇਕ ਵਿਅਕਤੀ ਨੇ ਮੁਕਦਮਾ ਦਰਜ ਕਰਵਾਇਆ ਸੀ, ਜਿਸ 'ਚ ਉਸ ਨੇ ਦੋਸ਼ ਲਗਾਏ ਸਨ ਕਿ ਕੁਝ ਪੁਲਸ ਮੁਲਾਜ਼ਮ ਉਸ ਦੇ ਭਰਾ ਮਨਜੀਤ ਸਿੰਘ ਸੰਧੂ ਨੂੰ ਅਗਵਾ ਕਰਕੇ ਲੈ ਗਏ ਅਤੇ ਫਿਰ ਉਸ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ਸੰਬੰਧੀ ਮੋਗਾ ਦੇ ਥਾਣੇ 'ਚ ਤਾਇਨਾਤ ਸਹਾਇਕ ਥਾਣੇਦਾਰ ਅਜਮੇਰ ਸਿੰਘ, ਸਹਾਇਕ ਥਾਣੇਦਾਰ ਵਿਕਰਮਜੀਤ ਸਿੰਘ, ਹੌਲਦਾਰ ਗੁਰਮੇਲ ਸਿੰਘ ਅਤੇ ਸਿਪਾਹੀ ਸਾਬ ਸਿੰਘ ਨੂੰ ਮਾਣਯੋਗ ਅਦਾਲਤ ਦੀ ਜੱਜ ਗੁਰਜੀਤ ਸਿੰਘ ਨੇ 3-3 ਸਾਲ ਦੀ ਸਜ਼ਾ ਸੁਣਾਈ।
ਨਸ਼ਿਆਂ ਕਾਰਨ ਕੋਈ ਵੀ ਆਪਣੀ ਧੀ ਦਾ ਰਿਸ਼ਤਾ ਪੰਜਾਬ ਵਿਚ ਕਰਨ ਤੋਂ ਪਹਿਲਾਂ 100 ਵਾਰ ਸੋਚਦਾ ਹੈ
NEXT STORY