ਬਟਾਲਾ (ਬੇਰੀ)- ਬੀਤੀ ਦੇਰ ਰਾਤ ਗੈਸ ਸਿਲੰਡਰ ਫੱਟਣ ਨਾਲ ਪਤਨੀ ਨੂੰ ਬਚਾਉਂਦੇ ਹੋਏ ਪਤੀ ਦੇ ਵੀ ਝੁਲਸਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਚੱਕ ਸਿਕੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਅਮਰਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਕੇਲਰ ਬੀਤੀ ਰਾਤ ਕਰੀਬ 10 ਵਜੇ ਰਸੋਈ ਘਰ ਵਿਚ ਚਾਹ ਬਣਾਉਣ ਲਈ ਗਈ ਸੀ ਅਤੇ ਜਦੋਂ ਗੈਸ ਬਾਲਣ ਲੱਗੀ ਤਾਂ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਨਾਲ ਸਿਲੰਡਰ ਫੱਟ ਗਿਆ ਅਤੇ ਅਮਰਜੀਤ ਕੌਰ ਬੁਰੀ ਤਰ੍ਹਾਂ ਝੁਲਸ ਗਈ। ਉਸ ਨੇ ਦੱਸਿਆ ਕਿ ਇਹ ਸਭ ਦੇਖ ਉਸ ਦੇ ਜੀਜਾ ਸਤਨਾਮ ਸਿੰਘ ਨੇ ਅਮਰਜੀਤ ਕੌਰ ਨੂੰ ਝੁਲਸਣ ਤੋਂ ਬਚਾਉਣ ਲਈ ਭਾਰੀ ਜੱਦੋ ਜਹਿਦ ਕੀਤੀ ਪਰ ਇਸ ਅੱਗ ਦੀ ਲਪੇਟ ’ਚ ਆਉਣ ਨਾਲ ਉਸ ਦਾ ਜੀਜਾ ਵੀ ਝੁਲਸ ਗਿਆ।
ਟਰੱਕ ਹੇਠ ਆ ਕੇ ਇਕ ਵਿਅਕਤੀ ਦੀ ਮੌਤ
NEXT STORY