ਟਾਂਡਾ ਉੜਮੁੜ (ਖੱਖ, ਕੁਲਦੀਸ਼, ਪੱਪੂ)-ਬੀਤੀ ਰਾਤ ਟਾਂਡਾ ਹਰਗੋਬਿੰਦਪੁਰ ਸੜਕ 'ਤੇ ਪਾਠਕ ਹਸਪਤਾਲ ਕੋਲ ਟਰੱਕ ਹੇਠ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜੇਸ਼ ਪਾਸਵਾਨ ਪੁੱਤਰ ਰਜਿੰਦਰ ਪਾਸਵਾਨ ਵਾਸੀ ਗਯਾ (ਬਿਹਾਰ) ਹਾਲ ਵਾਸੀ ਟਾਂਡਾ ਜੋ ਵੇਟਰ ਦਾ ਕੰਮ ਕਰਦਾ ਸੀ, ਕੰਮ ਤੋਂ ਵਾਪਸ ਪੈਦਲ ਆ ਰਿਹਾ ਸੀ ਕਿ ਅਚਾਨਕ ਇਕ ਓਵਰਲੋਡ ਟਰੱਕ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ।
ਟਰੱਕ ਦੀ ਲਪੇਟ 'ਚ ਆਉਣ ਨਾਲ ਰਾਜੇਸ਼ ਪਾਸਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਟਾਂਡਾ ਪੁਲਸ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਕੇਸ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਨਹੀਂ ਦਿਖਿਆ ਬੰਦ ਦਾ ਅਸਰ, ਪੁਲਸ ਵਲੋਂ ਇਲਾਕੇ ਦੀ ਨਾਕਾਬੰਦੀ
NEXT STORY