ਲੁਧਿਆਣਾ (ਰਿਸ਼ੀ) : ਵੀਰਵਾਰ ਸ਼ਾਮ ਨੂੰ ਪਿੰਡ ਜੱਸੀਆਂ 'ਚ ਦੋ ਧਿਰਾਂ ਵਿਚ ਚੱਲ ਰਹੇ ਵਿਵਾਦ ਦਾ ਪੁਲਸ ਕੰਟਰੋਲ ਰੂਮ ਵਿਚ ਫੋਨ ਆਉਣ ਤੋਂ ਬਾਅਦ ਪੀ. ਸੀ. ਆਰ. ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਗੁੱਸੇ ਵਿਚ ਆਈ ਇਕ ਧਿਰ ਨੇ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਮਾਮਲਾ ਸ਼ਾਂਤ ਕਰਵਾ ਰਹੇ ਪੀ. ਸੀ. ਆਰ. ਮੁਲਾਜ਼ਮਾਂ ਦਾ ਹੀ ਕੁਟਾਪਾ ਚਾੜ੍ਹ ਦਿੱਤਾ। ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਪਿੰਡ ਜੱਸੀਆਂ ਦੇ ਰਹਿਣ ਵਾਲੇ ਦੋ ਭਰਾਵਾਂ ਸਹਿਤ ਇਕ ਮਹਿਲਾ ਖਿਲਾਫ ਡਿਊਟੀ 'ਚ ਰੁਕਾਵਟ ਪਾਉਣ 'ਤੇ ਮਾਮਲਾ ਦਰਜ ਕਰ ਦਿੱਤਾ ਹੈ।
ਚੌਕੀ ਜਗਤਪੁਰੀ ਦੇ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਭਰਾਵਾਂ ਦੀ ਪਛਾਣ ਚੰਨੀ, ਸਭੀ ਤੇ ਮਹਿਲਾ ਰਾਣੀ ਦੇ ਰੂਪ ਵਿਚ ਕੀਤੀ ਗਈ ਹੈ। ਪੁਲਸ ਨੇ ਉਨ੍ਹਾਂ ਖਿਲਾਫ ਪੀ. ਸੀ. ਆਰ. ਮੁਲਾਜ਼ਮ ਮਨਿੰਦਰ ਸਿੰਘ ਦੇ ਬਿਆਨ 'ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਗਏ ਬਿਆਨ 'ਚ ਉਸ ਨੇ ਦੱਸਿਆ ਕਿ ਉਹ ਪੀ. ਸੀ. ਆਰ. ਮੋਟਰਸਾਈਕਲ ਨੰਬਰ 14 'ਤੇ ਡਿਊਟੀ ਕਰਦਾ ਹੈ। ਵੀਰਵਾਰ ਸ਼ਾਮ ਨੂੰ ਕੰਟਰੋਲ ਰੂਮ 'ਤੇ ਪਿੰਡ ਜੱਸੀਆਂ ਵਿਚ ਲੜਾਈ-ਝਗੜਾ ਹੋਣ ਸਬੰਧੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਹ ਚੌਕੀ ਜਗਤਪੁਰੀ ਦੇ ਮੁਲਾਜ਼ਮ ਨੂੰ ਆਪਣੇ ਨਾਲ ਲੈ ਕੇ ਮੌਕੇ 'ਤੇ ਪਹੁੰਚ ਗਿਆ। ਇਸ ਦੌਰਾਨ ਉਕਤ ਦੋਸ਼ੀਆਂ ਨੇ ਆਪਣੇ ਸਾਥੀਆਂ ਨਾਲ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸਨੇ ਦੋਸ਼ੀਆਂ ਖਿਲਾਫ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।
ਗੈਸ ਸਿਲੰਡਰ ਫਟਿਆ, ਪਤਨੀ ਨੂੰ ਬਚਾਉਂਦੇ ਹੋਏ ਪਤੀ ਵੀ ਝੁਲਸਿਆ
NEXT STORY