ਬਟਾਲਾ (ਸੈਂਡੀ)- ਸ਼ਨੀਵਾਰ ਨੂੰ ਬਟਾਲਾ ਨਜੰਦੀ ਪਿੰਡ ਜੈਤੋਸਰਜਾ ਵਿਖੇ ਦੋ ਧਿਰਾਂ ਦੀ ਲੜਾਈ ਵਿਚ ਔਰਤ ਸਮੇਤ 3 ਵਿਅਕੀਤਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਬਲਰਾਜ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਜੈਤੋਸਰਜਾ ਨੇ ਦੱਸਿਆ ਕਿ ਸਾਡਾ ਭਰਾ ਆਪਣੇ ਘਰੇਲੂ ਕਲੇਸ਼ ਤੋਂ ਤੰਗ ਆ ਘਰੋਂ ਕੀਤੇ ਚੱਲਾ ਗਿਆ ਸੀ ਅਤੇ ਉਸ ਦੀ ਪਤਨੀ ਸਾਡੇ ਭਰਾ ਦੀ ਹਿੱਸੇ ਆਈ ਜ਼ਮੀਨ ਕਿਸੇ ਹੋਰ ਬੰਦਿਆਂ ਨੂੰ ਦੇਣਾ ਚਾਹੁੰਦੀ ਸੀ। ਸ਼ਨੀਵਾਰ ਨੂੰ ਜਦੋਂ ਮੇਰੇ ਭਰਾ ਦੀ ਪਤਨੀ ਖੇਤਾਂ ਵਿਚ ਪਾਣੀ ਲਗਾਉਣ ਆਈ ਤਾਂ ਅਸੀ ਪਾਣੀ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਇਸੇ ਦੌਰਾਨ ਉਸਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਮੈਨੂੰ ਸੱਟਾ ਲਗਾ ਦਿੱਤੀਆਂ।
ਦੂਜੇ ਪਾਸੇ ਦੂਜੇ ਧਿਰ ਦੀ ਸੁਰਜੀਤ ਕੌਰ ਪਤਨੀ ਰਣਜੀਤ ਸਿੰਘ ਨੇ ਦੱਸਿਆ ਕਿ ਮੇਰਾ ਪਤੀ ਦਿਮਾਗੀ ਹਾਲਤ ਠੀਕ ਨਾ ਹਣ ਘਰੋਂ ਕੀਤੇ ਚੱਲਾ ਗਿਆ ਅਤੇ ਮੇਰੀ ਕੋਈ ਉਲਾਦ ਵੀ ਨਹੀਂ ਹੈ। ਅਤੇ ਇਹ ਮੇਰੀ ਪਤੀ ਦੀ ਗੈਰ ਹਾਜ਼ਰੀ ਵਿਚ ਜ਼ਮੀਨ ਨੂੰ ਹਥਿਆਉਣਾ ਚਾਹੁੰਦੇ ਹਨ। ਇਸੇ ਰਜਿੰਸ਼ ਤਹਿਤ ਸ਼ਨੀਵਾਰ ਨੂੰ ਇਨ੍ਹਾਂ ਨੇ ਮੈਨੂੰ ਅਤੇ ਮੇਰੀ ਘਰ ਆਏ ਰਿਸ਼ਤੇਦਾਰ ਕਰਤਾਰ ਸਿੰਘ ਨੂੰ ਬੁਰੀ ਤਰਾਂ ਸੱਟਾ ਲੱਗਾ ਦਿੱਤੀ।
ਇਸ ਸਬੰਧੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੇ ਐਸ.ਐਚ.ਓ ਪ੍ਰਮਜੀਤ ਸਿੰਘ ਮੌਕੇ ਤੇ ਪਹੁੰਚ ਕੇ ਦੋਹਾਂ ਧਿਰਾਂ ਦੇ ਬਿਆਨ ਕਲਮ ਬੰਦ ਕਰੇ ਲਏ ਅਤੇ ਉਨਾਂ ਕਿਹਾ ਕਿ ਜਿਹੜਾ ਵੀ ਕਸੂਰਵਾਦ ਹੋਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਜਦੋਂ ਝਗੜਾ ਸੁਲਝਾਉਣ ਗਏ ਪੁਲਸ ਮੁਲਾਜ਼ਮ ਆਪ ਹੀ ਗਏ ਰਗੜੇ
NEXT STORY