ਬਟਾਲਾ (ਸੈਂਡੀ)- ਸ਼ਨੀਵਾਰ ਨੂੰ ਪਿੰਡ ਢਡਿਆਲਾ ਨੱਤ ਵਿਖੇ ਗੁਆਂਢੀਆਂ ਵਲੋਂ ਦਾਤਰਾਂ ਨਾਲ ਹਮਲਾ ਕਰਕੇ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਬਟਾਲਾ ਦੇ ਸਿਵਲ ਹਸਪਤਾਲ ਜ਼ੇਰੇ ਇਲਾਜ਼ ਅੰਮ੍ਰਿਤਪਾਲ ਸਿੰਘ, ਭੁਪਿੰਦਰ ਸਿੰਘ ਜੋ ਕਿ ਪਹਿਲਾ ਹੀ ਇਕ ਹਾਦਸੇ ਵਿਚ ਅਪਾਹਜ਼ ਹੋ ਚੁੱਕਾ ਹੈ ਪੁੱਤਰ ਗੁਰਮੇਜ ਸਿੰਘ ਪਿੰਡ ਢਡਿਆਲਾ ਨੱਤ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਹ ਆਪਣੇ ਘਰ ਵਿਚ 24 ਘੰਟੇ ਵਾਲੀ ਬਿਜਲੀ ਦੀ ਤਾਰ ਕਰਮਚਾਰੀਆਂ ਤੋਂ ਪੁਆ ਰਹੇ ਸੀ, ਇਸੇ ਦੌਰਾਨ ਉਨ੍ਹਾਂ ਦੇ ਗੁਆਢੀਆਂ ਨੇ ਤਾਰ ਪੁਆਉਣ ਤੋਂ ਉਨ੍ਹਾਂ ਨੂੰ ਰੋਕਣ ਲੱਗ ਪਏ ਅਤੇ ਜਦੋ ਉਨ੍ਹਾਂ ਨੇ ਗੁਆਂਢੀਆਂ ਦੀ ਇਸ ਗੱਲ ’ਤੇ ਵਿਰੁੱਧ ਕੀਤਾ ਤਾਂ ਗੁਆਂਢੀਆਂ ਨੇ ਉਨ੍ਹਾਂ ’ਤੇ ਦਾਤਰਾਂ ਨਾਲ ਹਮਲਾ ਕਰਕੇ ਉਨ੍ਹਾਂ ਦੋਹਾਂ ਭਰਾਵਾਂ ਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਤੁਰੰਤ ਪਰਿਵਾਰਕ ਮੈਂਬਰਾਂ ਨੇ 108ਨੰ. ਐਂਬੂਲੈਂਸ ਦੇ ਕਰਮਚਾਰੀਆਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਦੋ ਧਿਰਾਂ ਦੇ ਜ਼ਮੀਨੀ ਝਗੜੇ ’ਚ ਇਕ ਔਰਤ ਸਮੇਤ 3 ਜ਼ਖਮੀ
NEXT STORY