ਅੰਮ੍ਰਿਤਸਰ (ਅਗਨੀਹੋਤਰੀ)- ਪੰਜਾਬ ਸਰਕਾਰ ਅਤੇ ਪੁਲਸ ਕਮਿਸ਼ਨਰ ਸ. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਾਬੰਦੀਸ਼ੁਧਾ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸੌਦਾਗਰਾਂ ਨੂੰ ਫੜ ਕੇ ਜੇਲ ਦੀਆਂ ਸਲਾਖਾਂ ਪਿਛੇ ਸੁੱਟਿਆ ਜਾ ਰਿਹਾ ਹੈ। ਜਿਸ ਤਹਿਤ ਛੇਹਰਟਾ ਥਾਣਾ ਦੇ ਏ.ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ’ਚ ਟੀਮ ਸਮੇਤ ਪੈਟਰੋਲਿੰਗ ਦੌਰਾਨ ਇਕ ਵਿਅਕਤੀ ਨੂੰ ਕਾਬੂ ਕੀਤਾ। ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪੈਟਰੋਲਿੰਗ ਦੌਰਾਨ ਇਕ ਵਿਅਕਤੀ ਸਤੀਸ਼ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਚੋਗਾਂਵਾ ਰਾਮਤੀਰਥ ਰੋਡ ਤੋਂ ਡੇਰਾ ਰਾਧਾ ਸਵਾਮੀ ਵਾਲੀ ਸੜਕ ’ਤੇ ਆ ਰਿਹਾ ਸੀ ਜਿਸ ਨੇ ਉੱਕਤ ਪੁਲਸ ਟੀਮ ਨੂੰ ਦੇਖ ਘਬਰਾ ਜਾਣ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਨੂੰ ਕਾਬੂ ਕਰਨ ਉਪਰੰਤ ਤਲਾਸ਼ੀ ਦੌਰਾਨ ਸੱਜੀ ਜੇਬ ’ਚੋਂ 15 ਗ੍ਰਾਮ ਹੈਰੋਇਨ ਜਿਸ ਦੀ ਕੀਮਤ ਅੰਤਰਾਸ਼ਟਰੀ ਬਾਜ਼ਾਰ ’ਚ 7.50 ਲੱਖ ਦੇ ਕਰੀਬ ਹੈ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮ ’ਤੇ ਐਨ.ਡੀ.ਪੀ.ਐਸ. ਦੇ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਸ ਮੌਕੇ ਗੁਰਪ੍ਰਤਾਪ ਸਿੰਘ, ਦਿਲਬਾਗ ਸਿੰਘ, ਦਰਸ਼ਨ ਸਿੰਘ (ਤਿੰਨੇ ਹੋਲਦਾਰ) ਆਦਿ ਹਾਜ਼ਰ ਸਨ।
ਗੁਆਂਢੀਆਂ ਵਲੋਂ ਦਾਤਰਾਂ ਨਾਲ ਹਮਲਾ ਕਰਕੇ 2 ਭਰਾਵਾਂ ਨੂੰ ਕੀਤਾ ਜ਼ਖਮੀ
NEXT STORY