ਗੁਰਦਾਸਪੁਰ (ਵਿਨੋਦ/ਮੁਨੀਸ਼)- ਮਾਨਯੋਗ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਸ਼੍ਰੀਮਤੀ ਬਲਜਿੰਦਰ ਸਿੱਧੂ ਦੀ ਅਦਾਲਤ ਵਲੋਂ ਬਾਲ ਜ਼ੋਨ ਸ਼ੋਸ਼ਣ ਬਚਾਓ ਐਕਟ ਅਧੀਨ ਇਕ ਵਿਅਕਤੀ ਨੂੰ 5 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਜੁਝਾਰ ਸਿੰਘ ਉਰਫ਼ ਹਜ਼ਾਰੀ ਪੁੱਤਰ ਗੁਰਮੇਜ ਸਿੰਘ ਵਾਸੀ ਛੋੜੀਆਂ ਬੇਟ ਖ਼ਿਲਾਫ਼ 376/511/342 ਆਈ.ਪੀ.ਸੀ. ਅਤੇ ਬਾਲ ਜ਼ੋਨ ਸ਼ੋਸ਼ਣ ਬਚਾਓ ਐਕਟ ਦੀ ਧਾਰਾ 4 ਅਤੇ 5 ਅਧੀਨ ਮਾਮਲਾ ਦਰਜ ਕੀਤਾ ਸੀ। ਉਕਤ ਦੋਸ਼ੀ ਵਲੋਂ 9 ਸਾਲ ਦੀ ਲੜਕੀ ਨਾਲ 1 ਅਗਸਤ 2013 ਉਸ ਸਮੇਂ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਜਦੋਂ ਉਹ ਉਸ ਦੀ ਦੁਕਾਨ 'ਤੇ ਸਮਾਨ ਲੈਣ ਗਈ ਸੀ। ਉਕਤ ਮਾਮਲੇ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਵਧੀਕ ਸੈਸ਼ਨ ਜੱਜ ਸ਼੍ਰੀਮਤੀ ਬਲਜਿੰਦਰ ਸਿੱਧੂ ਦੀ ਅਦਾਲਤ ਨੂੰ ਜੁਝਾਰ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ ਭਾਰਤੀ ਦੰਡਾਵਲੀ ਦੀ ਧਾਰਾ 376/511 ਅਧੀਨ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ, 342 ਅਧੀਨ 1 ਸਾਲ ਅਤੇ 354 ਅਧੀਨ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬਾਲ ਜ਼ੋਨ ਸ਼ੋਸ਼ਣ ਬਚਾਓ ਐਕਟ ਅਧੀਨ 5 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਪੁਲਸ ਪੈਟਰੋਲਿੰਗ ਦੌਰਾਨ ਹੈਰੋਇਨ ਸਮੇਤ 1 ਕਾਬੂ, ਪਰਚਾ ਦਰਜ
NEXT STORY