ਮਾਨਸਾ : ਘਰੋਂ ਭੱਜੇ ਇਕ ਪ੍ਰੇਮੀ ਜੋੜੇ ਨੇ ਸ਼ੁੱਕਰਵਾਰ ਦੀ ਸਵੇਰ ਮਾਨਸਾ 'ਚ ਇਕ ਮਾਲ ਗੱਡੀ ਹੇਠਾਂ ਆ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਨੌਜਵਾਨ ਕੁਆਰਾ ਸੀ ਜਦੋਂ ਕਿ ਉਸ ਦੀ ਪ੍ਰੇਮਿਕਾ ਵਿਆਹੁਤਾ ਸੀ ਅਤੇ ਚਾਰ ਬੱਚਿਆਂ ਦੀ ਮਾਂ ਸੀ ਅਤੇ ਤਿੰਨ ਦਿਨ ਪਹਿਲਾਂ ਉਹ ਰਾਮਪੁਰਾਫੂਲ ਸਥਿਤ ਘਰੋਂ ਫਰਾਰ ਹੋ ਗਏ ਸਨ।
ਰੇਲਵੇ ਪੁਲਸ ਚੌਂਕੀ ਮਾਨਸਾ ਦੇ ਇੰਚਾਰਜ ਏ.ਐਸ.ਆਈ. ਜਗਜੀਤ ਸਿੰਘ ਤੇ ਏ.ਐਸ.ਆਈ. ਰਾਜਿੰਦਰ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਚਕੇਰੀਆ ਫਾਟਕ ਦੇ ਨੇੜੇ ਮਾਲ ਗੱਡੀ ਹੇਠਾਂ ਆ ਕੇ ਨੌਜਵਾਨ ਮੁਕੇਸ਼ ਕੁਮਾਰ (22) ਅਤੇ ਮਹਿਲਾ ਜੋਤੀ (35) ਪਤਨੀ ਰੂਲੀਆ ਰਾਮ ਨੇ ਆਤਮਹੱਤਿਆ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਆਪਸ 'ਚ ਗੁਆਂਢੀ ਸਨ ਅਤੇ ਉਨ੍ਹਾਂ ਦੇ ਆਪਸ 'ਚ ਪ੍ਰੇਮ ਸਬੰਧ ਸਨ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਕਰਵਾਉਣ ਪਿੱਛੋਂ ਵਾਰਸਾਂ ਦੇ ਹਵਾਲੇ ਕਰ ਦਿੱਤਾ।
ਬਾਲ ਜ਼ੋਨ ਸ਼ੋਸ਼ਣ ਬਚਾਓ ਐਕਟ ਅਧੀਨ ਇਕ ਵਿਅਕਤੀ ਨੂੰ 5 ਸਾਲ ਦੀ ਕੈਦ
NEXT STORY