ਜਲੰਧਰ : ਗੁਰੂਆਂ-ਪੀਰਾਂ ਤੇ ਪੈਗੰਬਰਾਂ ਦੀ ਧਰਤੀ ਪੰਜਾਬ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਕ ਦਿਨ ਪੰਜਾਬ-ਪੰਜਾਬੀ ਅਤੇ ਪੰਜਾਬੀਅਤ ਦੀ ਦੁਹਾਈ ਦੇਣ ਵਾਲੇ ਹੀ ਇਸ ਨੂੰ ਵਿਸਾਰ ਦੇਣਗੇ। ਪੰਜਾਬ ਦੀ ਧਰਤੀ ਸੂਰਬੀਰਾਂ ਤੇ ਮਹਾਨ ਯੋਧਿਆਂ ਦੀ ਧਰਤੀ ਹੈ। ਇਸ ਧਰਤੀ ਨੇ ਜੋ ਕੁੱਝ ਬਰਦਾਸ਼ਤ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਸੂਬੇ ਦੀ ਧਰਤੀ ਨੇ ਕੀਤਾ ਹੋਵੇ। ਦਰਅਸਲ ਉਜਾੜੇ ਤੋਂ ਬਾਅਦ ਪੰਜਾਬ ਦੇ ਪੁਨਰਗਠਨ ਨੂੰ ਪੰਜਾਬ ਦਿਵਸ ਦੇ ਰੂਪ 'ਚ ਜਾਣਿਆ ਜਾਂਦਾ ਹੈ। ਅੱਜ ਦਾ ਦਿਨ ਇਸ ਗੱਲ ਦਾ ਮੁਲਾਂਕਣ ਕਰਨ ਦਾ ਹੈ ਕਿ ਪੰਜਾਬ ਸੂਬਾ ਬਣਨ ਤੋਂ ਬਾਅਦ ਸੂਬੇ ਨੇ ਦੂਜੇ ਸੂਬਿਆਂ ਦੇ ਮੁਕਾਬਲੇ ਕਿੰਨੀ ਕੁ ਤਰੱਕੀ ਕੀਤੀ ਹੈ ਪਰ ਅਕਸਰ ਇਹ ਦਿਨ ਕਾਗਜ਼ਾਂ ਤਕ ਹੀ ਸੀਮਿਤ ਹੋ ਕੇ ਰਹਿ ਜਾਂਦਾ ਹੈ।
ਪੰਜਾਬ ਸੂਬੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਨੂੰ ਦਿਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਈ ਬੈਠੇ ਹਨ ਉਨ੍ਹਾਂ ਨੇ ਵੀ ਪੰਜਾਬ-ਡੇਅ 'ਤੇ ਕੋਈ ਵਧਾਈ ਸੰਦੇਸ਼ ਤਕ ਨਹੀਂ ਦਿੱਤਾ। ਦੂਜੇ ਪਾਸੇ ਡਿਪਟੀ ਮੁੱਖ ਮੰਤਰੀ ਦਾ ਵੀ ਅਜੇ ਤਕ ਕੋਈ ਵਧਾਈ ਸੰਦੇਸ਼ ਨਹੀਂ ਆਇਆ। ਸ਼ਹੀਦਾਂ ਦੀਆਂ ਸਮਾਰਕਾਂ ਬਣਾਉਣ 'ਚ ਜੁਟੇ ਬਾਦਲਾਂ ਨੂੰ ਅੱਜ ਇਹ ਦਿਨ ਕਿਵੇਂ ਭੁੱਲ ਗਿਆ ਇਹ ਤਾਂ ਉਹੀਓ ਜਾਣਦੇ ਹੋਣਗੇ।
ਸਾਡੇ ਪੰਜਾਬੀ ਗਾਇਕ ਜਿਹੜੇ ਪੰਜਾਬ ਦੀ ਪ੍ਰਸ਼ੰਸਾ 'ਚ ਗੀਤ ਗਾਉਂਦੇ ਨਹੀਂ ਥੱਕਦੇ ਅੱਜ ਹਾਲੇਨ ਦਿਵਸ ਦੀ ਵਧਾਈ ਤਾਂ ਦੇ ਰਹੇ ਹਨ ਪਰ ਉਨ੍ਹਾਂ ਨੂੰ ਆਪਣਾ ਪੰਜਾਬ ਤਕ ਯਾਦ ਨਹੀਂ ਰਿਹਾ, ਇਨ੍ਹਾਂ 'ਚ ਸ਼ਾਮਿਲ ਹੈ ਜੈਜ਼ੀ ਬੀ ਅਤੇ ਦਿਲਜੀਤ ਦੋਸਾਂਝ ਜਿਹੜੇ ਆਪਣੇ ਫੇਸਬੁੱਕ ਪੇਜ਼ 'ਤੇ ਹਾਲੇਨ ਦਿਵਸ ਦੀ ਵਧਾਈਆਂ ਦੇ ਰਹੇ ਹਨ।
ਪਿਛਲੇ ਦਿਨੀਂ ਲੰਘੀਆਂ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵਿਰੁੱਧ ਖੁੱਲ੍ਹ ਕੇ ਬੋਲਣ ਵਾਲੇ ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਵੀ ਇਸ ਦਿਨ ਨੂੰ ਲੈ ਕੇ ਕੋਈ ਵਧਾਈ ਪੋਸਟ ਨਹੀਂ ਕੀਤੀ ਹੈ ਜਿਸ ਨਾਲ ਸਾਫ ਜ਼ਾਹਿਰ ਹੁੰਦਾ ਹੈ ਕਿ ਸਾਰੇ ਵੋਟ ਨੂੰ ਲੈ ਕੇ ਹੀ ਦਲੀਲਾਂ ਦਿੰਦੇ ਹਨ ਪਰ ਪੰਜਾਬ ਦਿਵਸ ਦਾ ਕੀ ਮਹਤੱਵ ਹੈ ਕੋਈ ਨਹੀਂ ਜਾਣਦਾ।
ਐੱਸ.ਐੱਸ.ਸੀ ਦੀ ਵੈਬਸਾਈਟ ਵਿਚ ਆਈ ਖਰਾਬੀ ਨਾਲ ਹਜ਼ਾਰਾਂ ਵਿਦਿਆਰਥੀ ਪ੍ਰੀਖਿਆ ਦੇਣ ਤੋਂ ਵਾਂਝੇ
NEXT STORY