ਧਾਰੀਵਾਲ (ਖੋਸਲਾ/ਬਲਬੀਰ)-ਸ਼ੱਕੀ ਹਾਲਤ ਵਿਚ ਮਰੇ ਇਕ ਵਿਆਹੁਤਾ ਵਿਅਕਤੀ ਦੀ ਲਾਸ਼ ਨੂੰ ਥਾਣਾ ਧਾਰੀਵਾਲ ਦੀ ਪੁਲਸ ਨੇ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਜੰਗ ਬਹਾਦਰ ਉਰਫ ਕਾਲਾ ਉਮਰ ਲਗਭਗ 35 ਸਾਲ ਪੁੱਤਰ ਦੇਸ ਰਾਜ ਵਾਸੀ ਪਿੰਡ ਰਣੀਆਂ ਧਾਰੀਵਾਲ ਦੇ ਰਿਸ਼ਤੇਦਾਰ ਜਦੋਂ ਉਸ ਦੇ ਘਰ ਉਸ ਨੂੰ ਮਿਲਣ ਗਏ ਤਾਂ ਜੰਗ ਬਹਾਦਰ ਦੀ ਸ਼ੱਕੀ ਹਾਲਤ ਵਿਚ ਬੈੱਡ ਉੱਪਰ ਲਾਸ਼ ਪਈ ਹੋਈ ਸੀ ਜਦੋਂ ਕਿ ਉਸ ਦੀ ਪਤਨੀ ਮੀਨੂੰ ਇਸ ਬਾਰੇ ਕੋਈ ਵਧੇਰੇ ਜਾਣਕਾਰੀ ਨਹੀ ਸੀ ਦੇ ਰਹੀ ਜਿਸ ਦੀ ਸੂਚਨਾ ਮਿਲਦੇ ਹੀ ਥਾਣਾ ਧਾਰੀਵਾਲ ਦੇ ਏੇ. ਐਸ. ਆਈ. ਜਬਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਇਸ ਸਬੰਧੀ ਜਦੋਂ ਥਾਣਾ ਮੁੱਖੀ ਨਿਰਮਲ ਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਜੰਗ ਬਹਾਦਰ ਦੇ ਵਾਰਸਾਂ ਦਾ ਇੰਤਜ਼ਾਰ ਕਰ ਰਹੇ ਹਾਂ ਅਤੇ ਉਨ੍ਹਾਂ ਵਲੋਂ ਦਿੱਤੇ ਬਿਆਨਾਂ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੇ ਛੋਟੇ ਦੋ ਲੜਕੇ ਅਤੇ ਇਕ ਛੋਟੀ ਲੜਕੀ ਹੈ।
ਪੰਜਾਬ-ਪੰਜਾਬੀ-ਪੰਜਾਬੀਅਤ ਦੀ ਦੁਹਾਈ ਦੇਣ ਵਾਲੇ ਭੁੱਲੇ ਪੰਜਾਬ ਡੇਅ (ਦੇਖੋ ਤਸਵੀਰਾਂ)
NEXT STORY