ਚੰਡੀਗੜ੍ਹ- ਯੂ.ਪੀ.ਏ ਸਰਕਾਰ 'ਚ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦਾ ਨਾਂ ਕੇਂਦਰ ਵਲੋਂ ਸੁਪਰੀਮ ਕੋਰਟ ਨੂੰ ਸੌਂਪੀ ਗਈ 627 ਕਾਲਾ ਧਨ ਖ਼ਾਤਾਧਾਰਕਾਂ ਦੇ ਨਾਵਾਂ ਦੀ ਸੂਚੀ 'ਚ ਆਇਆ ਹੈ, ਇਸ ਗੱਲ ਦਾ ਖੁਲਾਸਾ ਟਾਈਮਸ ਆਫ ਇੰਡੀਆ ਨੇ ਕੀਤਾ ਹੈ।
ਪ੍ਰਨੀਤ ਕੌਰ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ 'ਚ ਕਾਂਗਰਸ ਦੇ ਡਿਪਟੀ ਲੀਡਰ ਅਮਰਿੰਦਰ ਸਿੰਘ ਦੀ ਪਤਨੀ ਹੈ, ਨੇ ਹਾਲ ਹੀ 'ਚ ਸਵਿਸ ਬੈਂਕ 'ਚ ਆਪਣੇ ਖ਼ਾਤੇ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ।
ਸੂਤਰਾਂ ਅਨੁਸਾਰ ਭਾਵੇਂ ਉਸ ਦਾ ਹੁਣ ਸਵਿਜ਼ਰਲੈਂਡ ਵਿਖੇ HSBC ਬੈਂਕ 'ਚ ਖ਼ਾਤਾ ਨਹੀਂ ਹੈ ਪਰ ਐੱਚ.ਐੱਸ.ਬੀ.ਸੀ ਦੀ ਸੂਚੀ 'ਚ ਉਸ ਦਾ ਪਿਛਲੇ ਲਗਭਗ 10 ਸਾਲਾਂ 'ਚ ਖ਼ਾਤਾ ਸੀ। ਖ਼ਾਤੇ 'ਚ ਕੋਈ ਪੈਸਾ ਸ਼ਾਇਦ ਹੀ ਉੱਥੇ ਹੈ ਕਿਉਂਕਿ ਫਾਈਨੈਂਸ਼ੀਅਲ ਟ੍ਰਾਂਸੈਕਸ਼ਨਸ ਦੀ ਡਿਟੇਲ ਅਨੁਸਾਰ ਅੰਤਿਮ ਬੈਲੇਂਸ 2006 ਤੋਂ ਪਹਿਲਾਂ ਰਿਕਾਰਡ ਕੀਤਾ ਗਿਆ।
ਸ਼ੱਕੀ ਹਾਲਤ ’ਚ ਇਕ ਵਿਅਕਤੀ ਦੀ ਮੌਤ, ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕੀਤੀ ਜਾਂਚ ਸ਼ੁਰੂ
NEXT STORY