ਬਟਾਲਾ (ਬੇਰੀ, ਵਿਪਨ, ਅਸ਼ਵਨੀ)- 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸ਼ਨੀਵਾਰ ਨੂੰ ਵੱਖ ਵੱਖ ਜਥੇਬੰਦੀਆਂ ਵਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਤਹਿਤ ਬਟਾਲਾ ਮੁਕੰਮਲ ਰਿਹਾ ਅਤੇ ਕੁਝ ਇਕ ਖੁੱਲ੍ਹੀਆਂ ਦੁਕਾਨਾਂ ਜਥੇਬੰਦੀਆਂ ਦੇ ਆਗੂਆਂ ਵਲੋਂ ਜ਼ਬਰਦਸਤੀ ਬੰਦ ਕਰਵਾਈਆਂ ਗਈਆਂ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖ ਜਥੇਬੰਦੀਆਂ ਵਲੋਂ ਰੋਸ ਮਾਰਚ ਕੱਢਦਿਆਂ ਗਾਂਧੀ ਚੌਕ ’ਚ ਚੱਕਾ ਜਾਮ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਗਿਆ। ਬਟਾਲਾ ’ਚ ਜ਼ਬਰਦਸਤ ਬੰਦ ਰਿਹਾ। ਇਸ ਮੌਕੇ ਪੁਲਸ ਟੀਮ ਵੀ ਖੁੱਲ੍ਹੀ ਗੱਡੀ ਵਿਚ ਕਿਸੇ ਤਰ੍ਹਾਂ ਦੀ ਅਨਹੋਣੀ ਘਟਨਾ ਨੂੰ ਵਾਪਰੋਂ ਰੋਕਣ ਲਈ ਪੂਰੀ ਤਰ੍ਹਾਂ ਸ਼ਹਿਰ ਵਿਚ ਮੁਸਤੈਦ ਦਿਖਾਈ ਦਿੱਤੀ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈ¤ਡਰੇਸ਼ਨ ਪੀਰ ਮੁਹੰਮਦ, ਸਿੱਖ ਸਟੂਡੈਂਟ ਫੈੱਡਰੇਸ਼ਨ ਮਹਿਤਾ, ਸਿੱਖ ਸਟੂਡੈਂਟ ਫੈੱਡਰੇਸ਼ਨ ਗਰੇਵਾਲ, ਸਿੱਖ ਜਥੇਬੰਦੀਆਂ ਸਾਂਝਾ ਦਲ ਬਟਾਲਾ, ਸਬ ਦਾ ਭਲਾ ਹਿਓਮਨਿਟੀ ਕਲੱਬ ਬਟਾਲਾ, ਖਾਲਸਾ ਗਤਕਾ ਸੁਸਾਇਟੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਖੁਲਾਸਾ! ਕਾਲੇ ਧਨ ਦੀ ਸੂਚੀ 'ਚ ਆਇਆ ਪ੍ਰਨੀਤ ਕੌਰ ਦਾ ਨਾਂ
NEXT STORY