ਨੂਰਪੁਰਬੇਦੀ (ਭੰਡਾਰੀ) : ਬੀਤੀ ਸ਼ਾਮ ਖੇਤਰ ਦੇ ਪਿੰਡ ਦਹੀਰਪੁਰ ਲਾਗੇ ਬਿਨਾਂ ਦੇਖੇ ਕਿਸੇ ਕਾਰ ਚਾਲਕ ਵਲੋਂ ਕਾਰ ਦੀ ਖੋਲ੍ਹੀ ਗਈ ਖਿੜਕੀ 'ਚ ਇਕ ਮੋਟਰਸਾਈਕਲ ਦੇ ਟਕਰਾਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਜਦਕਿ ਉਸ ਦੇ ਨਾਲ ਸਵਾਰ ਇਕ ਹੋਰ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਜਿਸਦੀ ਪਹਿਚਾਣ ਰਾਜ ਕੁਮਾਰ ਪੁੱਤਰ ਚੁੰਨੀ ਲਾਲ ਵਾਸੀ ਸਸਕੌਰ ਵਜੋਂ ਹੋਈ ਹੈ। ਉਹ ਆਲ ਇੰਡੀਆ ਸਟੇਟ ਗੌਰਮਿੰਟ ਇੰਲਾਈਜ਼ ਫੈਡਰੇਸ਼ਨ ਦੇ ਕੌਮੀ ਵਾਈਸ ਚੇਅਰਮੈਨ ਇੰਜ ਵੇਦ ਪ੍ਰਕਾਸ਼ ਦਾ ਛੋਟਾ ਭਰਾ ਹੈ।
ਚੌਂਕੀ ਇੰਚਾਰਜ ਹਰੀਪੁਰ ਦੀਪਕ ਕੁਮਾਰ ਨੇ ਦੱਸਿਆ ਕਿ ਚਾਲਕ ਰਾਜ ਕੁਮਾਰ ਆਪਣੇ ਮੋਟਰਸਾਈਕਲ 'ਤੇ ਭਤੀਜੇ ਅਨਿਲ ਕੁਮਾਰ ਨਾਲ ਪਿੰਡ ਟਿੱਬਾ ਟੱਪਰੀਆਂ ਤੋਂ ਸਸਕੌਰ ਨੂੰ ਜਾ ਰਿਹਾ ਸੀ ਕਿ ਰਸਤੇ 'ਚ ਖੜ੍ਹੀ ਇਕ ਕਾਰ ਦੇ ਚਾਲਕ ਵਲੋਂ ਬਿਨ੍ਹਾਂ ਦੇਖਿਆਂ ਖਿੜਕੀ ਖੋਲ੍ਹ ਦਿੱਤੀ ਗਈ ਜਿਸ ਵਿਚ ਮੋਟਰਸਾਈਕਲ ਟਕਰਾਉਣ ਨਾਲ ਦੋਵੇਂ ਸੜਕ 'ਤੇ ਡਿਗਕੇ ਗੰਭੀਰ ਜ਼ਖਮੀ ਹੋ ਗਏ। ਰਾਜ ਕੁਮਾਰ ਦੇ ਗੰਭੀਰ ਸੱਟਾਂ ਲੱਗਣ ਨਾਲ ਉਸ ਨੂੰ ਪੀ.ਜੀ.ਆਈ. ਵਿਖੇ ਰੈਫਰ ਕੀਤਾ ਗਿਆ ਜੋ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਰਸਤੇ ਵਿਚ ਦਮ ਤੋੜ ਗਿਆ ਜਦਕਿ ਭਤੀਜਾ ਅਨਿਲ ਕੁਮਾਰ ਰੂਪਨਗਰ ਹਸਪਤਾਲ 'ਚ ਦਾਖ਼ਲ ਹੈ। ਪੁਲਸ ਨੇ ਨਾਮਾਲੂਮ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਬਟਾਲਾ ’ਚ ਜ਼ਬਰਦਸਤ ਬੰਦ, ਸਿੱਖ ਜਥੇਬੰਦੀਆਂ ਨੇ ਜ਼ਬਰਦਸਤੀ ਬੰਦ ਕਰਵਾਈਆਂ ਦੁਕਾਨਾਂ (ਦੇਖੋ ਤਸਵੀਰਾਂ)
NEXT STORY