ਅੰਮ੍ਰਿਤਸਰ (ਬਿਊਰੋ)-ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕਰੀਬਨ 5 ਮਹੀਨਿਆਂ ਬਾਅਦ ਆਪਣੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਸੁੱਖ ਸਾਂਦ ਛੁੱਪਣ ਆ ਰਹੇ ਹਨ। ਲਗਾਤਾਰ 5 ਮਹੀਨੇ ਹਲਕੇ ਤੋਂ ਦੂਰ ਰਹਿਣ ਦੇ ਕਾਰਨ ਇਕ ਵੱਡਾ ਖਿਲਾਅ ਪੈਦਾ ਹੋ ਗਿਆ ਸੀ। ਉਨ੍ਹਾਂ ਵੱਲੋਂ ਵਾਰ-ਵਾਰ ਐਲਾਨ ਕਰਨ ਦੇ ਬਾਵਜੂਦ ਵੀ ਇਕ ਵੀ ਗੇੜਾ ਨਾ ਮਾਰਨ ਦੇ ਕਾਰਨ ਕਾਂਗਰਸੀਆਂ ਦੇ ਬੁ¦ਦ ਹੋਏ ਹੌਂਸਲੇ ਠੰਡੇ ਪੈਣੇ ਸ਼ੁਰੂ ਹੋ ਗਏ ਸਨ, ਕਈ ਗੰਭੀਰ ਮੁੱਦਿਆਂ ’ਤੇ ਵੀ ਸੀਨੀਅਰ ਕਾਂਗਰਸੀ ਆਗੂਆਂ ਨੇ ਸਰਕਾਰ ਦੇ ਵਿਰੁੱਧ ਖੁੱਲ ਕੇ ਅਵਾਜ਼ ਨਹੀਂ ਸੀ ਉਠਾਈ। ਰਸਮੀ ਕਾਰਵਾਈਆਂ ’ਚੋਂ ਬਾਹਰ ਨਾ ਨਿਕਲੇ ਕਾਂਗਰਸੀਆਂ ਨੂੰ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਲੀਹ ’ਤੇ ਲੈ ਕੇ ਆਉਣਗੇ ਅਤੇ ਉਨ੍ਹਾਂ ਦੇ 2 ਦਿਨ ਅੰਮ੍ਰਿਤਸਰ ਵਿਚ ਰਹਿ ਕੇ ਗਿਲੇ ਸ਼ਿਕਵੇ ਸੁਣਨ ਦੀ ਸੰਭਾਵਨਾ ਹੈ।
ਸੂਤਰਾਂ ਅਨੁਸਾਰ ਉਹ 2 ਨਵੰਬਰ ਨੂੰ ਹਫਤੇ ਵਿਚ ਇਕ ਵਾਰ ਚੱਲਣ ਵਾਲੀ ਗੋਰਖਪੁਰ ਅੰਮ੍ਰਿਤਸਰ ਰੇਲਗੱਡੀ ਨੂੰ ਹਰੀ ਝੰਡੀ ਦੇਣ ਅਤੇ ਇਸ ਉਪਰੰਤ ਚਾਰ ਕੋਰਟ ਰੋਡ ’ਤੇ ਆਪਣੇ ਦਫਤਰ ਵਿਚ ਬੈਠਣਗੇ ਅਤੇ ਜਿਥੇ ਹਲਕਾ ਵਾਰ ਕਾਂਗਰਸੀ ਵਰਕਰਾਂ ਨੂੰ ਮਿਲਣਗੇ। ਅਗਲੇ ਦਿਨ ਵੀ ਉਨ੍ਹਾਂ ਦਾ ਆਪਣੇ ਦਫਤਰ ਵਿਚ ਹੀ ਕਾਂਗਰਸੀ ਆਗੂਆਂ ਨੂੰ ਮਿਲਣ ਦਾ ਸਮਾਂ ਹੈ। ਬਾਅਦ ਦੁਪਹਿਰ ਉਹ ਵਿਧਾਨ ਸਭਾ ਹਲਕਾ ਅਜਨਾਲਾ ਦੇ ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪੁੱਜਣਗੇ। ਜਿਥੇ ਹਰ ਸਾਲ ਲੋਕਾਂ ਦੇ ਸਿਰ ’ਤੇ ਖਤਰੇ ਦੇ ਬੱਦਲ ਮੰਡਰਾਉਂਦੇ ਰਹਿੰਦੇ ਹਨ ਪਰ ਸਰਕਾਰ ਵੱਲੋਂ ਕੋਈ ਵੀ ੳੁੱਚਿਤ ਪ੍ਰਬੰਧ ਨਹੀਂ ਕੀਤੇ ਜਾਂਦੇ। ਧੁਸੀ ਬੰਨ੍ਹ ਦੇ ਪੂਰੇ ਇਲਾਕੇ ਦੀ ਉਹ ਜਾਣਕਾਰੀ ਲੈਣ ਉਪਰੰਤ ਇਕ ਵਾਰ ਫਿਰ ਅਗਲੇ ਕਈ ਮਹੀਨਿਆਂ ਦੇ ਲਈ ਆਪਣੇ ਹਲਕੇ ਨੂੰ ਅਲਵਿਦਾ ਕਹਿ ਜਾਣਗੇ।
ਕਾਰ ਚਾਲਕ ਦੀ ਛੋਟੀ ਜਿਹੀ ਗਲਤੀ ਨੇ ਬੁਝਾਇਆ ਘਰ ਦਾ ਚਿਰਾਗ
NEXT STORY