ਘਨੌਰ (ਦਿਨੇਸ਼)-ਘਨੌਰ ਨੇੜਲੇ ਪਿੰਡ ਕਪੂਰੀ ਦੀ ਵਸਨੀਕ ਲੜਕੀ ਨਾਲ ਛੇੜਛਾੜ ਤੇ ਉਸ ਦੀ ਮਾਰਕੁੱਟ ਕਰਨ ਦੇ ਦੋਸ਼ ਤਹਿਤ ਘਨੌਰ ਪੁਲਸ ਵਲੋਂ ਨੋਜਵਾਨ ਵਿਰੁੱਧ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਮੁਖੀ ਘਨੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕੇ ਸਰਕਾਰੀ ਹਸਪਤਾਲ ਘਨੌਰ ਵਿਖੇ ਜੇਰੇ ਇਲਾਜ ਦਾਖਲ ਪਿੰਡ ਕਪੂਰੀ ਦੀ ਵਸਨੀਕ ਲੜਕੀ ਸੀਮਾ ਦੇਵੀ ਨੇ ਮਹਿਲਾ ਪੁਲਸ ਅਧਿਕਾਰੀ ਸੁਖਵਿੰਦਰ ਕੌਰ ਕੋਲ ਦਰਜ ਕਰਵਾਏ ਅਪਣੇ ਬਿਆਨਾਂ 'ਚ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਵਸਨੀਕ ਜਸਵਿੰਦਰ ਸਿੰਘ ਉਰਫ ਮੋਦੀ ਉਸ ਨੂੰ ਅਕਸਰ ਗਲੀ 'ਚੋਂ ਲੰਘਦਿਆਂ ਛੇੜਦਾ ਰਹਿੰਦਾ ਸੀ ਤੇ ਇਸ ਸੰਬਧੀ ਉਸ ਨੇ ਪਿੰਡ ਦੀ ਪੰਚਾਇਤ ਨੂੰ ਵੀ ਸ਼ਿਕਾਇਤ ਕੀਤੀ ਸੀ ਜਿਸ 'ਤੇ ਪੰਚਾਇਤ ਵੱਲੋ ਉਸ ਨੂੰ ਤਾੜਨਾ ਕੀਤੀ ਗਈ ਸੀ।
ਬਾਵਜੂਦ ਇਸ ਦੇ ਸ਼ਨੀਵਾਰ ਸਵੇਰੇ ਜਦੋਂ ਉਹ ਅਪਣੇ ਘਰ ਤੋਂ ਬਾਹਰ ਗਲੀ 'ਚੋਂ ਲੰਘ ਰਹੀ ਸੀ ਤਾਂ ਜਸਵਿੰਦਰ ਨੇ ਮਾੜੇ ਸ਼ਬਦ ਬੋਲੇ ਤੇ ਮਾਰਕੁੱਟ ਕਰਨ ਲੱਗ ਗਿਆ। ਇਸ ਦੋਰਾਨ ਉਸ ਨੇ ਪੇਟ 'ਚ ਵੀ ਲੱਤਾਂ ਮਾਰੀਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ 'ਤੇ ਉਕਤ ਨੌਜਵਾਨ ਜਸਵਿੰਦਰ ਸਿੰਘ ਵਾਸੀ ਕਪੂਰੀ ਵਿਰੁੱਧ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸੂਰੂ ਕਰ ਦਿਤੀ। ਖਬਰ ਲਿਖੇ ਜਾਣ ਤਕ ਨੌਜਵਾਨ ਦੀ ਗ੍ਰਿਫਤਾਰੀ ਦੀ ਕੋਈ ਸੂਚਨਾ ਨਹੀਂ ਮਿਲੀ।
ਮੋਦੀ ਨੇ ਕੀਤਾ ਵਿਦੇਸ਼ੀ ਦਵਾਈ ਕੰਪਨੀਆਂ ਨੂੰ ਖੁਸ਼
NEXT STORY