ਅੰਮ੍ਰਿਤਸਰ- ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਣ ਵਾਲੀ ਇਨਸਾਫ ਦੀ ਪੁਕਾਰ” ਮਾਰਚ ਜਿਸ ਦਾ ਮਕਸਦ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ ਦਿਵਾਉਣਾ ਹੈ ਅਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣਾ ਹੈ। ਇਸ ਦੇ ਸਮਰਥਨ ਵਿੱਚ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਹਰ ਜਿਲੇ ਵਿੱਚ ਸ਼ਾਂਤੀਪੂਰਵਕ ਕੈਂਡਲ ਲਾਈਟ ਮਾਰਚ ਕੱਢਿਆ ਗਿਆ।
1984 ਦੇ ਦੰਗਾਂ ਪੀੜਤਾਂ ਤੋਂ ਇਲਾਵਾ ਪੂਰੇ ਭਾਰਤ ਵਿੱਚ ਹੋਣ ਵਾਲੇ ਹਰ ਦੰਗੇ ਤੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣਾ ਵੀ ਇਸ ਮਾਰਚ ਦਾ ਟੀਚਾ ਹੈ ਅਤੇ ਆਮ ਆਦਮੀ ਪਾਰਟੀ ਇਸ ਲਈ ਵਚਨਬੱਧ ਹੈ। ਸ. ਸੁੱਚਾ ਸਿੰਘ ਜੀ ਛੋਟੇਪੁਰ, ਕਨਵੀਨਰ ਪੰਜਾਬ ਤੇ ਸੀਨੀਅਰ ਐਡਵੋਕੇਟ ਸ. ਐੱਚ.ਐੱਸ. ਫੂਲਕਾ ਜੀ ਦੀ ਅਗਵਾਈ ਵਿੱਚ, ਲੁਧਿਆਣਾ ਤੋਂ ਕੋ-ਆਰਡੀਨੇਟਰ ਅਹਿਬਾਬ ਗਰੇਵਾਲ, ਡਾ. ਐੱਚ.ਐੱਸ.ਚੀਮਾਂ, ਵਰਿੰਦਰ ਖਾਰਾ, ਜਤਿੰਦਰ ਮੋਦਗਿੱਲ, ਕੈਪਟਨ ਸਤਬੀਰ ਸਿੰਘ ਆਦਿ ਤੇ ਯੂਥ ਵਲੰਟੀਅਰਜ਼ ਵੀ ਸ਼ਾਮਲ ਹੋਏ।
ਸੱਪ ਦੇ ਡੱਸਣ ਨਾਲ ਲੜਕੀ ਦੀ ਮੌਤ, ਸਦਮੇ ਨਾਲ ਨਾਨੇ ਦੀ ਵੀ ਮੌਤ
NEXT STORY