ਮੋਰਿੰਡਾ (ਖੁਰਾਣਾ/ਮੁਕੇਸ਼)- ਬੀਤੀ ਰਾਤ ਸਥਾਨਕ ਵਾਰਡ ਨੰਬਰ 2 ਦੇ ਵਿਚ ਇਕ 14 ਸਾਲਾ ਲੜਕੀ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਤੇ ਉਥੇ ਲੜਕੀ ਦੀ ਮੌਤ ਦੀ ਖਬਰ ਦਾ ਸਦਮਾ ਨਾ ਸਹਾਰਦੇ ਹੋਏ, ਉਸ ਦੇ ਨਾਨੇ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਵੀ ਮੌਤ ਹੋ ਗਈ।
ਇਸ ਸੰਬੰਧੀ ਜਾਦਕਾਰੀ ਦਿੰਦੇ ਹੋਏ ਪੰਜਾਬ ਪ੍ਰਦੇਸ਼ ਮੁਸਲਿਮ ਵੈੱਲਫੇਅਰ ਕਮੇਟੀ ਜ਼ਿਲਾ ਰੂਪਨਗਰ ਤੇ ਮੋਹਾਲੀ ਦੇ ਪ੍ਰਧਾਨ ਮੁਹੰਮਦ ਇਕਬਾਲ ਘੰੜੂਆਂ ਨੇ ਦੱਸਿਆ ਕਿ ਬੀਤੀ ਰਾਤ ਸਥਾਨਕ ਵਾਰਡ ਨੰਬਰ 2 ਦੇ ਨਿਵਾਸੀ ਇਰਫਾਨ ਅਲੀ ਦੀ 14 ਸਾਲਾ ਪੁੱਤਰੀ ਸਤਾਨੀਆ ਬੇਗਮ ਆਪਣੇ ਘਰ ਮੰਜੇ ਤੇ ਸੁੱਤੀ ਪਈ ਸੀ ਤਾਂ ਅਚਾਨਕ ਰਾਤ ਇਕ ਵਜੇ ਦੇ ਕਰੀਬ ਉਸ ਦੀ ਗਰਦਨ ਤੇ ਸੱਪ ਨੇ ਡੱਸ ਲਿਆ। ਜਿਸ ਨੂੰ ਤੁਰੰਤ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਚ ਲੈ ਕੇ ਗਏ ਪਰ ਇਸ ਤੋਂ ਕੁਝ ਸਮੇਂ ਬਾਅਦ ਹੀ ਲੜਕੀ ਦੀ ਮੌਤ ਹੋ ਗਈ। ਉਥੇ ਹੀ ਜਦੋਂ ਘਰ ਵਿਚ ਮੌਜੂਦ ਉਸ ਦੇ ਨਾਨਾ ਅਸ਼ਰਫ ਅਲੀ ਨੂੰ ਸਤਾਨੀਆ ਬੇਗਮ ਦੀ ਮੌਤ ਦੀ ਖਬਰ ਸੁਣੀ ਤਾਂ ਇਸ ਸਦਮੇ ਕਾਰਨ ਅਚਾਨਕ ਅਸ਼ਰਫ ਅਲੀ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਉਥੇ ਹੀ ਮੁਹੰਮਦ ਇਕਬਾਲ ਘੰੜੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਪਰੋਕਤ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕੀਤੀ ਜਾਵੇ।
ਲੜਕੀ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਦੋਸ਼ 'ਚ ਨੌਜਵਾਨ ਵਿਰੁੱਧ ਮਾਮਲਾ ਦਰਜ
NEXT STORY