ਬਹਿਰਾਮ/ਬੰਗਾ (ਰਾਮਾ, ਮੂੰਗਾ)- ਪਿੰਡ ਜੱਸੋਮਜਾਰਾ ਵਿਖੇ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਕਿ ਦੋਵੇਂ ਧਿਰਾਂ ਪੰਚਾਇਤ ਵਿਚ ਬੈਠ ਕੇ ਫੈਸਲਾ ਕਰਨ, ਇਕ ਧਿਰ ਨੂੰ ਉਸ ਵਕਤ ਮਹਿੰਗਾ ਪਿਆ ਜਦੋਂ ਦੋਵੇਂ ਧਿਰਾਂ ਦਰਮਿਆਨ ਹੋਈ ਤਕਰਾਰ ਦੌਰਾਨ ਸ਼ਿਕਾਇਤਕਰਤਾ ਮੱਖਣ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ 2007 ਤੋਂ ਅਦਾਲਤ ਵਿਚ ਕੇਸ ਚੱਲ ਰਿਹਾ ਸੀ ਅਤੇ ਮੱਖਣ ਸਿੰਘ ਦੀ ਪਤਨੀ ਬੀਬੀ ਕਸ਼ਮੀਰ ਕੌਰ ਨੇ ਡੀ. ਆਈ. ਜੀ. ਰੋਪੜ ਨੂੰ ਦਰਖਾਸਤ ਦੇ ਕੇ ਬੇਨਤੀ ਵੀ ਕੀਤੀ ਸੀ ਕਿ ਉਸ ਦਾ ਪਤੀ ਬੀਮਾਰ ਰਹਿੰਦਾ ਹੈ ਅਤੇ ਦੂਜੀ ਧਿਰ ਵਲੋਂ ਮਿਲਦੀਆਂ ਧਮਕੀਆਂ ਕਾਰਨ ਉਸ ਨਾਲ ਕੁੱਝ ਬੁਰਾ ਹੋ ਸਕਦਾ ਹੈ ਪਰ ਇਹ ਸ਼ੱਕ ਉਸ ਵਕਤ ਸੱਚ ਸਾਬਿਤ ਹੋ ਕੇ ਰਹਿ ਗਿਆ ਜਦੋਂ ਅਦਲਾਤ ਵਲੋਂ ਦਿੱਤੇ ਹੁਕਮਾਂ ਮੁਤਾਬਕ ਦੋਵੇਂ ਧਿਰਾਂ ਪੰਚਾਇਤ ਵਿਚ ਬੈਠ ਕੇ ਫੈਸਲਾ ਕਰਨ ਲੱਗੀਆਂ ਸਨ ਅਤੇ ਇਕ ਧਿਰ ਦੇ ਚਾਰ ਵਿਅਕਤੀਆਂ 'ਚੋਂ ਇਕ ਵਿਅਕਤੀ ਨਾਲ ਮੱਖਣ ਸਿੰਘ ਦੀ ਤਕਰਾਰ ਭਿਆਨਕ ਰੂਪ ਅਖਤਿਆਰ ਕਰ ਗਈ।
ਸਰਪੰਚ ਬੀਬੀ ਰਾਜ ਰਾਣੀ ਪਤਨੀ ਹਰਬੰਸ ਲਾਲ, ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਦਖਲ ਦੇ ਕੇ ਦੋਵਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੱਖਣ ਸਿੰਘ ਆਪਣੀ ਛਾਤੀ ਵਿਚ ਦਰਦ ਦੀ ਸ਼ਿਕਾਇਤ ਕਰਦਿਆਂ ਇਕ ਪਾਸੇ ਹੋ ਕੇ ਬੈਠ ਗਿਆ ਪਰ ਫਿਰ ਉਠ ਹੀ ਨਾ ਸਕਿਆ। ਮੱਖਣ ਸਿੰਘ ਦੇ ਅਕਾਲ ਚਲਾਣੇ ਦਾ ਪਤਾ ਲਗਦਿਆਂ ਹੀ ਡੀ. ਐੱਸ. ਪੀ. ਬੰਗਾ ਸਰਬਜੀਤ ਸਿੰਘ ਬਾਹੀਆ, ਥਾਣਾ ਮੁਖੀ ਬਹਿਰਾਮ ਬਲਵਿੰਦਰ ਸਿੰਘ ਅਤੇ ਪੁਲਸ ਫੋਰਸ ਮੌਕੇ 'ਤੇ ਪੁੱਜ ਗਈ ਅਤੇ ਮੱਖਣ ਦੀ ਪਤਨੀ ਕਸ਼ਮੀਰ ਕੌਰ ਤੋਂ ਇਲਾਵਾ ਪੰਚਾਇਤ ਤੋਂ ਸਾਰੀ ਜਾਣਕਾਰੀ ਇਕੱਤਰ ਕਰਕੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬੰਗਾ ਭੇਜ ਦਿੱਤੀ । ਪੁਲਸ ਵਲੋਂ ਅਗਲੇਰੀ ਕਾਰਵਾਈ ਜਾਰੀ ਹੈ।
ਭੇਦਭਰੇ ਹਾਲਾਤਾਂ 'ਚ ਵਿਦਿਆਰਥਣ ਨੇ ਲਿਆ ਫਾਹਾ
NEXT STORY