ਚੰਡੀਗੜ੍ਹ, ਲੋਕ ਸਭਾ 'ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਤੇ ਫਿਰੋਜ਼ਪੁਰ ਵਿਚਾਲੇ ਲੁਧਿਆਣਾ ਰਾਹੀਂ ਟ੍ਰੇਨ ਦੀ ਸੇਵਾ ਦੀ ਮੁੜ ਬਹਾਲੀ 'ਚ ਦੇਰੀ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਫਿਰੋਜ਼ਪੁਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਵੱਲੋਂ ਦੋਨਾਂ ਸ਼ਹਿਰਾਂ ਵਿਚਕਾਰ ਟ੍ਰੇਨ ਸੇਵਾ ਜ਼ਲਦੀ ਸ਼ੁਰੂ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਅੰਦੋਲਨ ਦਾ ਸਮਰਥਨ ਕੀਤਾ ਹੈ। ਇਥੇ ਜ਼ਾਰੀ ਬਿਆਨ 'ਚ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਇਸ ਦੇਰੀ ਦਾ ਦੋਸ਼ ਲਗਾਇਆ ਹੈ, ਜਿਸਦਾ ਉਨ੍ਹਾਂ ਦੇ ਟਰਾਂਸਪੋਰਟ ਬਿਜਨੇਸ 'ਤੇ ਅਸਰ ਪਏਗਾ। ਉਨ੍ਹਾਂ ਨੇ ਕਿਹਾ ਕਿ ਫਿਰੋਜ਼ਪੁਰ ਇਲਾਕੇ ਦੇ ਲੋਕ ਮਹਿਸੂਸ ਕਰ ਰਹੇ ਹਨ ਰੇਲ ਮੰਤਰੀ ਵੱਲੋਂ ਜੁਲਾਈ 'ਚ ਆਪਣੇ ਰੇਲ ਬਜਟ ਦੇ ਭਾਸ਼ਣ ਦੌਰਾਨ ਟ੍ਰੇਨ ਮੁੜ ਸ਼ੁਰੂ ਕਰਨ ਸਬੰਧੀ ਕੀਤੇ ਗਏ ਐਲਾਨ ਦੀ ਰਾਹ 'ਚ ਰੁਕਾਵਟ ਬਣ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਉਂਝਾਂ ਤਾਂ ਮੁੱਖ ਮੰਤਰੀ ਨੂੰ ਰੇਲ ਬਜਟ 'ਚ ਮਨਜ਼ੂਰ ਕੀਤੀ ਗਈ ਟ੍ਰੇਨ ਨੂੰ ਜ਼ਲਦੀ ਸ਼ੁਰੂ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ, ਪਰ ਇਸ ਟ੍ਰੇਨ ਕਾਰਨ ਬਾਦਲਾਂ ਦੇ ਬਿਜਨੇਸ 'ਤੇ ਪੈਣ ਵਾਲੇ ਅਸਰ ਦੇ ਮੱਦੇਨਜ਼ਰ ਉਹ ਇਸਨੂੰ ਚੱਲਣ ਦੇਣ ਵਾਲੇ ਆਖਰੀ ਵਿਅਕਤੀ ਹੋਣਗੇ। ਸਾਬਕਾ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਬਾਦਲ ਦੀ ਟਰਾਂਸਪੋਰਟ ਕੰਪਨੀ ਵੱਲੋਂ ਫਿਰੋਜ਼ਪੁਰ ਤੇ ਚੰਡੀਗੜ੍ਹ ਵਿਚਾਲੇ ਸਫਰ ਲਈ ਲਏ ਜਾਂਦੇ 400 ਰੁਪਇਆਂ ਦੇ ਮੁਕਾਬਲੇ ਇਸ ਟ੍ਰੇਨ ਦਾ ਕਿਰਾਇਆ ਸਿਰਫ 90 ਰੁਪਏ ਹੈ। ਇਸ ਤੋਂ ਇਲਾਵਾ ਟ੍ਰੇਨ ਦਾ ਸਫਰ ਜ਼ਲਦੀ ਪਹੁੰਚਾਉਣ ਵਾਲਾ, ਸੁਰੱਖਿਅਤ ਤੇ ਅਰਾਮਦਾਇਕ ਹੈ। ਅਜਿਹੇ 'ਚ ਕਿਉਂਕਿ ਬਾਦਲਾਂ ਨੂੰ ਪਤਾ ਹੈ ਕਿ ਇਕ ਵਾਰ ਜੇ ਇਹ ਟ੍ਰੇਨ ਰੇਗੁਲਰ ਹੋ ਗਈ, ਉਨ੍ਹਾਂ ਦੇ ਟਰਾਂਸਪੋਰਟ ਬਿਜਨੇਸ 'ਤੇ ਇਸਦਾ ਮਾੜਾ ਅਸਰ ਪਏਗਾ ਅਤੇ ਇਸੇ ਕਰਾਨ ਉਹ ਇਸਨੂੰ ਚਾਲੂ ਨਹੀਂ ਹੋਣ ਦੇ ਰਹੇ।
ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
NEXT STORY