ਮੁੱਖ ਮੰਤਰੀ ਚੰਡੀਗੜ੍ਹ ਨੂੰ ਪੰਜਾਬ 'ਚ ਸ਼ਾਮਿਲ ਕਰਵਾਉਣ : ਬਾਜਵਾ
ਹੁਸ਼ਿਆਰਪੁਰ, (ਘੁੰਮਣ)-ਜ਼ਿਲਾ ਕਾਂਗਰਸ ਕਮੇਟੀ ਦੀ ਮਾਸਿਕ ਮੀਟਿੰਗ ਅੱਜ ਜ਼ਿਲਾ ਕਾਂਗਰਸ ਦਫ਼ਤਰ ਵਿਖੇ ਜ਼ਿਲਾ ਪ੍ਰਧਾਨ ਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਜ਼ਿਲਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਇਨ੍ਹਾਂ ਤੋਂ ਇਲਾਵਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਮੀਤ ਪ੍ਰਧਾਨ ਪੰਜਾਬ ਕਾਂਗਰਸ, ਸਾਬਕਾ ਸਾਂਸਦ ਮਹਿੰਦਰ ਸਿੰਘ ਕੇ. ਪੀ., ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਪਵਨ ਆਦੀਆ ਜਨਰਲ ਸਕੱਤਰ ਪੰਜਾਬ ਕਾਂਗਰਸ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਡਾ. ਰਾਜ ਕੁਮਾਰ ਜਨਰਲ ਸਕੱਤਰ ਪੰਜਾਬ ਕਾਂਗਰਸ, ਸਾਬਕਾ ਵਿਧਾਇਕ ਰਾਮ ਲੁਭਾਇਆ ਵੀ ਸ਼ਾਮਲ ਹੋਏ।
ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਦੀਆਂ ਚੋਣਾਂ ਵਿਚ ਕਾਂਗਰਸ ਸਾਰੇ ਵਾਰਡਾਂ ਤੋਂ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਕਮੇਟੀ ਦੀ 11 ਮੈਂਬਰੀ ਬੂਥ ਪੱਧਰੀ ਕਮੇਟੀਆਂ ਦਾ ਗਠਨ ਜਲਦ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ। ਇਸ ਲਈ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਇਕ ਸਾਂਝੇ ਵਫ਼ਦ ਨੂੰ ਲੈ ਕੇ ਨਵੀਂ ਦਿੱਲੀ ਵਿਖੇ ਨਰਿੰਦਰ ਮੋਦੀ ਤੋਂ ਚੰਡੀਗੜ੍ਹ ਤੁਰੰਤ ਪੰਜਾਬ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕਾ ਯਾਤਰਾ ਤੋਂ ਬਾਅਦ ਕੁਝ ਅਮਰੀਕੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਜੀਵਨ ਰੱਖਿਅਕ ਦਵਾਈਆਂ ਦੇ ਮੁੱਲ ਵਿਚ ਕਈ ਗੁਣਾ ਵਾਧਾ ਕਰਕੇ ਆਪਣੀ ਲੋਕ ਵਿਰੋਧੀ ਨੀਤੀਆਂ ਦਾ ਸਬੂਤ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਣ-ਅਧਿਕਾਰਿਤ ਕਾਲੋਨੀਆਂ ਦੀ ਰੈਗੂਲਾਈਜ਼ੇਸ਼ਨ ਫੀਸ ਵਿਚ 2 ਗੁਣਾ ਵਾਧਾ ਕਰਕੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਲੋਕ ਹਿੱਤ ਵਿਚ ਅੰਦੋਲਨ ਕਰਦੀ ਰਹੇਗੀ।
ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਡਾ. ਕੁਲਦੀਪ ਨੰਦਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਮਰਪਾਲ ਕਾਕਾ, ਜਨਰਲ ਸਕੱਤਰ ਜ਼ਿਲਾ ਕਾਂਗਰਸ ਕਮੇਟੀ ਸੁਰਿੰਦਰਪਾਲ ਸਿੱਧੂ, ਮੋਹਣ ਲਾਲ ਪਹਿਲਵਾਨ, ਸਰਵਣ ਸਿੰਘ, ਬ੍ਰਹਮ ਸ਼ੰਕਰ ਜਿੰਪਾ, ਕ੍ਰਿਸ਼ਨਾ ਸੈਣੀ, ਮਹਿੰਦਰ ਪਾਲ ਆਨੰਦ, ਜਸਵੀਰ ਸਿੰਘ, ਜ਼ਿਲਾ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਤਰਨਜੀਤ ਕੌਰ ਸੇਠੀ, ਕੈਲਾਸ਼ ਸੈਣੀ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਕੇਸ਼ ਮਰਵਾਹਾ, ਜੈਸਨ ਮੈਥਿਊ, ਪਾਸਟਰ ਜੌਨੀ, ਦੀਪਕ ਨਈਅਰ, ਕੇ. ਐੱਸ. ਹੁੰਦਲ, ਰਵੀ, ਨੰਬਰਦਾਰ ਕਰਮ ਚੰਦ, ਕੁਲਦੀਪ ਅਰੋੜਾ, ਪਰਮਿੰਦਰ ਨਾਹਣੀ, ਗੋਲੂ ਯੂਥ ਪ੍ਰਧਾਨ, ਚੌਧਰੀ ਅਮਰਜੀਤ ਸਿੰਘ, ਦਲਜੀਤ ਸਿੰਘ ਖਰਦੇਹੜ ਬਲਾਕ ਪ੍ਰਧਾਨ, ਜਸਪਾਲ ਸਿੰਘ ਪੰਡੋਰੀ ਬਲਾਕ ਪ੍ਰਧਾਨ, ਸੁਰਿੰਦਪਾਲ ਸ਼ਿੰਦਾ ਆਦਿ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
ਅੰਮ੍ਰਿਤਸਰ 'ਚ ਸਵ. ਇੰਦਰਾ ਗਾਂਧੀ ਦੇ ਹੱਤਿਆਰਿਆਂ ਦਾ ਸਨਮਾਨ, ਲੋਕ ਹੈਰਾਨ!
NEXT STORY