ਚੰਡੀਗੜ੍ਹ— ਅਮਨ ਸ਼ਾਂਤੀ ਬਣਾਈ ਰੱਖਣ ਲਈ ਕਈ ਵਾਰ ਪੁਲਸ ਨੂੰ ਹੱਥਾਂ ਵਿਚ ਡੰਡਾਂ ਵੀ ਫੜਨਾ ਪੈਂਦਾ ਹੈ ਤੇ ਕਿਸੇ ਨਾ ਕਿਸੇ ਦੀ ਉਸ ਨਾਲ ਸੇਵਾ ਵੀ ਕਰਨੀ ਪੈਂਦੀ ਹੈ। ਜਿਵੇਂ ਇਨ੍ਹਾਂ ਤਸਵੀਰਾਂ ਵਿਚ ਪੁਲਸ ਵਾਲੇ ਆਮ ਲੋਕਾਂ ਦੀ ਸੇਵਾ ਕਰ ਰਹੇ ਹਨ। ਹੈਰਾਨ ਕਰਨ ਵਾਲੀਆਂ ਇਹ ਤਸਵੀਰਾਂ ਮੋਹਾਲੀ ਦੀਆਂ ਹਨ, ਜਿੱਥੇ ਆਟੋ ਚਾਲਕ ਪ੍ਰਦਰਸ਼ਨ ਕਰ ਰਹੇ ਸਨ ਤੇ ਬੱਸਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਆਟੋਚਾਲਕਾਂ ਨੇ ਇਹ ਹੜਤਾਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਡੀਜ਼ਲ ਆਟੋ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੁਰੂ ਕੀਤੀ ਸੀ। ਇਸ ਦੌਰਾਨ ਹੀ ਚਾਲਕਾਂ ਨੇ ਬੱਸਾਂ ਰੋਕਣ ਤੇ ਹਾਈਵੇ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਸ ਦਾ ਡੰਡਾ ਵਰ੍ਹਿਆ ਤਾਂ ਕੋਈ ਨਾ ਖੜ੍ਹਿਆ।
ਜਦੋਂ ਆਟੋ ਚਾਲਕਾਂ ਨੇ ਨੈਸ਼ਨਲ ਹਾਈਵੇ 'ਤੇ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਮੋਹਾਲੀ ਪੁਲਸ ਨੇ ਉਨ੍ਹਾਂ 'ਤੇ ਡੰਡੇ ਵਰ੍ਹਾਏ।
ਇਸ ਤੋਂ ਬਾਅਦ ਹੜਤਾਲੀ ਆਟੋਚਾਲਕ ਯੂਨੀਅਨਾਂ ਨੇ ਮੀਟਿੰਗ ਕਰਕੇ ਇਕ ਜੁਆਇੰਟ ਐਕਸ਼ਨ ਕਮੇਟੀ ਦਾ ਗਠਨ ਕੀਤਾ। ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਸ਼ਨੀਵਾਰ ਨੂੰ ਆਟੋਚਾਲਕ ਆਪਣੇ-ਆਪਣੇ ਸਟੈਂਡ 'ਤੇ ਹੀ ਹੜਤਾਲ ਕਰਨਗੇ ਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ। ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਵੀ ਪਹੁੰਚੇ ਤੇ ਉਨ੍ਹਾਂ ਨੇ ਆਟੋ ਚਾਲਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਗਵਰਨਰ ਨਾਲ ਮਿਲਣਗੇ ਤੇ ਉਨ੍ਹਾਂ ਨੂੰ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਕਰਨਗੇ।
ਕਾਮਾਗਾਟਾ ਮਾਰੂ ਦੇ ਹੀਰੋ ਭਾਈ ਗੁਰਦਿੱਤ ਦੇ ਪਰਿਵਾਰ ਵਾਲਿਆਂ ਨੇ ਫਰੋਲਿਆ ਦਿਲ ਦਾ ਦਰਦ
NEXT STORY