ਮੋਹਾਲੀ-ਪੰਜਾਬੀ ਗਾਇਕ ਜਰਨੈਲ ਸਿੰਘ ਉਰਫ ਜੈਲੀ ਅਤੇ ਉਸ ਦੇ ਸਾਥੀਆਂ 'ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਮਾਡਲ ਨੇ ਹੁਣ ਬਲਾਤਕਾਰ ਵਾਲੀ ਰਾਤ ਦਾ ਸੱਚ ਸਾਹਮਣੇ ਲਿਆਂਦਾ ਹੈ। ਮਾਡਲ ਨੇ ਮਹਿਲਾ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਇਕ ਟੀਵੀ ਕਲਾਕਾਰ ਹੈ। ਉਸ ਨੇ ਦੱਸਿਆ ਇਕ ਉਹ ਗਾਇਕੀ 'ਚ ਜਾਣਾ ਚਾਹੁੰਦੀ ਸੀ। ਮਾਡਲ ਨੇ ਕਿਹਾ ਕਿ ਕੁਲਵਿੰਦਰ ਬਿੱਲਾ ਦੇ ਵਿਆਹ 'ਚ ਉਸ ਦੀ ਮੁਲਾਕਾਤ ਜੈਲੀ ਨਾਲ ਹੋਈ ਸੀ।
ਜੈਲੀ ਨੇ ਮਾਡਲ ਨੂੰ ਕਿਹਾ ਕਿ ਉਸ ਦਾ ਦੋਸਤ ਬਹੁਤ ਵਧੀਆ ਸਿੰਗਿੰਗ ਟ੍ਰੇਨਰ ਹੈ। ਮਾਡਲ ਨੇ ਕਿਹਾ ਕਿ ਇਕ ਦਿਨ ਗਾਇਕੀ ਸਿਖਾਉਣ ਦੇ ਬਹਾਨੇ ਜੈਲੀ ਉਸ ਨੂੰ ਸੈਕਟਰ-57 ਦੇ ਇਕ ਫਲੈਟ 'ਚ ਲੈ ਗਿਆ ਅਤੇ ਉਸ ਨੂੰ ਨਸ਼ੀਲੀ ਕੋਲਡ ਡਰਿੰਕ ਪਿਲਾ ਦਿੱਤੀ। ਇਸ ਤੋਂ ਬਾਅਦ ਜੈਲੀ ਨੇ ਮਾਡਲ ਨਾਲ ਬਲਾਤਕਾਰ ਕੀਤਾ।
ਮਾਡਲ ਨੇ ਇਹ ਵੀ ਦੋਸ਼ ਲਾਇਆ ਕਿ ਅਦਾਲਤ ਨੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਜੈਲੀ ਨੇ ਉਸ ਦਾ ਨਾਂ ਵੀ ਜਨਤਕ ਕੀਤਾ ਹੈ। ਮਾਡਲ ਨੇ ਜੈਲੀ 'ਤੇ ਗੈਂਗਰੇਪ, ਗਰਭਪਾਤ ਅਤੇ ਬਲੈਕਮੇਲ ਕਰਨ ਦੇ ਦੋਸ਼ ਲਗਾਏ ਹਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਡੀ. ਜੀ. ਪੀ. ਨੂੰ ਦੋਸ਼ੀਆਂ 'ਤੇ 15 ਦਿਨਾਂ ਦੇ ਅੰਦਰ ਕਾਰਵਾਈ ਕਰਨ ਲਈ ਕਿਹਾ ਹੈ।
ਜਦੋਂ ਖੱਟੜ ਲੱਗੇ ਅਚਾਨਕ ਦੌੜਨ ਤਾਂ ਹੈਰਾਨ ਰਹਿ ਗਿਆ ਚੰਡੀਗੜ੍ਹ (ਦੇਖੋ ਤਸਵੀਰਾਂ)
NEXT STORY