ਫਿਰੋਜਪੁਰ-ਰਿਸ਼ਤੇ 'ਚ ਮਾਸੜ ਲੱਗਦੇ ਇਕ ਵਿਅਕਤੀ ਨੇ ਆਪਣੀ ਸਾਲੀ ਦੀ ਧੀ ਨਾਲ ਪਵਿੱਤਰ ਜਗਾ 'ਤੇ ਜਾ ਕੇ ਬਲਾਤਕਾਰ ਕੀਤਾ। ਪਿਓ ਬਰਾਬਰ ਮਾਸੜ ਨੇ ਪੀੜਤਾ ਨਾਲ ਅਜਿਹਾ ਕਰਕੇ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਪੰਜਾਬ ਦੇ ਫਿਰੋਜਪੁਰ ਜ਼ਿਲੇ 'ਚ ਦੀ ਰਹਿਣ ਵਾਲੀ ਲੜਕੀ ਨੇ ਅਬੋਹਰ ਦੇ ਰਹਿਣ ਵਾਲੇ ਸਕੇ ਮਾਸੜ 'ਤੇ ਬਲਾਤਕਾਰ ਦਾ ਦੋਸ਼ ਲਾਇਆ ਹੈ।
ਉਸ ਨੇ ਦੱਸ਼ਿਆ ਕਿ ਉਸ ਦਾ ਮਾਸੜ ਉਸ ਨੂੰ ਵਰਗਲਾ ਕੇ ਇਕ ਪ੍ਰਸਿੱਧ ਧਾਰਮਿਕ ਸਥਾਨ 'ਤੇ ਲੈ ਗਿਆ ਅਤੇ ਉੱਥੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਦੱਸਿਆ ਕਿ ਉਸ ਦਾ ਮਾਸੜ ਉਸ 'ਤੇ ਗੰਦੀ ਨਜ਼ਰ ਰੱਖਦਾ ਸੀ, ਜਿਸ ਤੋਂ ਉਹ ਬਚ ਨਹੀਂ ਸਕੀ। ਫਿਲਹਾਲ ਪੁਲਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਕੁਲਵਿੰਦਰ ਬਿੱਲਾ ਦੇ ਵਿਆਹ 'ਚ ਜੈਲੀ ਨੂੰ ਮਿਲੀ ਸੀ ਮਾਡਲ!
NEXT STORY