ਲੁਧਿਆਣਾ-ਜਗਰਾਓਂ ਦੇ ਇਕ ਸਰਕਾਰੀ ਕਾਲਜ 'ਚ ਪੜ੍ਹਨ ਵਾਲੀ ਵਿਦਿਆਰਥਣ ਨੇ ਸ਼ਨੀਵਾਰ ਸਵੇਰੇ ਹੋਸਟਲ ਦੇ ਕਮਰੇ 'ਚ ਫਾਹਾ ਲੈ ਲਿਆ। ਮ੍ਰਿਤਕਾ ਨੇ ਕਾਪੀ 'ਤੇ ਮਰਨ ਤੋਂ ਪਹਿਲਾਂ ਇਕ ਲੈਟਰ ਲਿਖਿਆ ਸੀ, ਜਿਸ 'ਚ ਉਸ ਨੇ ਆਪਣੇ ਕਿਸੇ ਦੋਸਤ ਬਾਰੇ ਲਿਖਿਆ ਸੀ, 'ਤੂੰ ਕਿਉਂ ਨਾਰਾਜ਼ ਹੈ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ।'
ਜਾਣਕਾਰੀ ਮੁਤਾਬਕ ਪਿੰਡ ਕੋਟ ਈਸੇਵਾਲ ਜੀਰਾ ਰੋਡ ਜ਼ਿਲਾ ਮੋਗਾ ਦੀ ਰਹਿਣ ਵਾਲੀ ਮਨਮੀਤ ਕੌਰ ਰਾਏਕੋਟ ਰੋਡ ਜਗਰਾਓਂ ਸਥਿਤ ਸਰਕਾਰੀ ਕਾਲਜ 'ਚ ਬੀ. ਐੱਸ. ਸੀ. ਸਾਇੰਸ ਦੀ ਫਾਈਨਲ ਈਅਰ ਦੀ ਵਿਦਿਆਰਥਣ ਸੀ। ਉਸ ਨੇ ਸ਼ਨੀਵਾਰ ਨੂੰ ਕਾਲਜ ਦੇ ਹੋਸਟਲ 'ਚ ਫਾਹਾ ਲੈ ਲਿਆ। ਜਦੋਂ ਉਸ ਦੀਆਂ ਸਹੇਲੀਆਂ ਨੇ ਉਸ ਦੇ ਸੁਸਾਈਡ ਦੀ ਗੱਲ ਸੁਣੀ ਤਾਂ ਉਹ ਬੇਹੋਸ਼ ਹੋ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਪੁਲਸ ਮੁਤਾਬਕ ਮ੍ਰਿਤਕਾ ਮਨਮੀਤ ਕੌਰ ਸ਼ਨੀਵਾਰ ਨੂੰ ਕਲਾਸ ਲਗਾਉਣ ਨਹੀਂ ਗਈ, ਜਦੋਂ ਉਸ ਦੀਆਂ ਸਹੇਲੀਆਂ ਉਸ ਨੂੰ ਕਮਰੇ 'ਚ ਦੇਖਣ ਗਈਆਂ ਤਾਂ ਕਮਰਾ ਬੰਦ ਸੀ। ਕਮਰਾ ਨਾ ਖੁੱਲ੍ਹਣ 'ਤੇ ਉਨਾਂ ਨੇ ਕਾਲਜ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ ਤਾਂ ਮਨਮੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਸ ਮੁਤਾਬਕ ਮਨਮੀਤ ਕੌਰ ਨੇ ਇਕ ਕਾਪੀ 'ਤੇ ਆਪਣੇ ਇਕ ਦੋਸਤ ਬਾਰੇ ਲਿਖਿਆ ਸੀ ਕਿ ਉਹ ਉਸ ਤੋਂ ਕਿਉਂ ਨਾਰਾਜ਼ ਚੱਲ ਰਿਹਾ ਹੈ, ਉਹ ਉਸ ਦੇ ਬਿਨਾਂ ਨਹੀਂ ਰਹਿ ਸਕਦੀ।
ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਮੋਬਾਇਲ ਨੰਬਰ ਦੀ ਡਿਟੇਲ ਚੈੱਕ ਕਰਵਾਈ ਜਾਵੇਗੀ ਅਤੇ ਜੇਕਰ ਉਸ 'ਚ ਕੋਈ ਗੱਲ ਸਾਹਮਣੇ ਆਈ ਤਾਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮ੍ਰਿਤਕਾ ਦੇ ਪਿਤਾ ਨੇ ਧਾਰਾ-174 ਦੀ ਕਾਰਵਾਈ ਕਰਵਾਈ ਹੈ।
ਅਕਾਲੀਆਂ ਤੋਂ ਸਰਕਾਰ ਨੀਂ ਚੱਲਦੀ ਤਾਂ ਅਸਤੀਫਾ ਦੇਣ : ਭੱਠਲ
NEXT STORY