ਨੈਸ਼ਨਲ ਡੈਸਕ : ਡਰਾਈਵਿੰਗ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਹਰ ਦੇਸ਼ ਵਿਚ ਵੱਖ-ਵੱਖ ਹੈ। ਕਿਤੇ ਲਾਇਸੈਂਸ ਹਾਸਲ ਕਰਨ ਲਈ ਲੰਮੀ ਟ੍ਰੇਨਿੰਗ ਅਤੇ ਸਖ਼ਤ ਨਿਯਮਾਂ ਵਿਚੋਂ ਲੰਘਣਾ ਪੈਂਦਾ ਹੈ ਤੇ ਕਿਤੇ ਲਾਜ਼ਮੀ ਸਿਖਲਾਈ ਦੇ ਬਿਨਾਂ ਵੀ ਲਾਇਸੈਂਸ ਬਣਵਾਇਆ ਜਾ ਸਕਦਾ ਹੈ। ਲਗਭਗ 70 ਦੇਸ਼ਾਂ ਦੇ ਉਪਲਬਧ ਤੁਲਨਾਤਮਕ ਅੰਕੜਿਆਂ ਮੁਤਾਬਕ, ਡਰਾਈਵਿੰਗ ਲਾਇਸੈਂਸ ਬਣਵਾਉਣ ਦੀ ਸੌਖ ਦੇ ਮਾਮਲੇ ਵਿਚ ਭਾਰਤ ਦੁਨੀਆ ਵਿਚ ਪਹਿਲੇ ਸਥਾਨ ’ਤੇ ਹੈ। ਇਥੇ ਲਾਜ਼ਮੀ ਡਰਾਈਵਿੰਗ ਟ੍ਰੇਨਿੰਗ ਦੇ ਘੰਟਿਆਂ ਦੀ ਗਿਣਤੀ ਜ਼ੀਰੋ ਦੱਸੀ ਗਈ ਹੈ। ਇਸ ਦੇ ਬਿਲਕੁਲ ਉਲਟ ਵੀਅਤਨਾਮ ਵਿਚ ਲਾਇਸੈਂਸ ਹਾਸਲ ਕਰਨਾ ਸਭ ਤੋਂ ਔਖੀਆਂ ਪ੍ਰਕਿਰਿਆਵਾਂ ਵਿਚ ਸ਼ਾਮਲ ਹੈ, ਜਿਥੇ 196 ਘੰਟੇ ਦੀ ਟ੍ਰੇਨਿੰਗ ਜ਼ਰੂਰੀ ਹੈ।
ਇਹ ਵੀ ਪੜ੍ਹੋ : ਅਫਰੀਕਾ ਨੂੰ ਸਿਰਫ਼ 40 ਡਾਲਰ 'ਚ HIV ਦੀ ਦਵਾਈ ਮੁਹੱਈਆ ਕਰਵਾਏਗੀ ਭਾਰਤੀ ਕੰਪਨੀ
ਭਾਰਤ 'ਚ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਆਸਾਨ
ਭਾਰਤ ਵਿਚ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਸਭ ਤੋਂ ਪਹਿਲਾਂ ਲਰਨਰ ਲਾਇਸੈਂਸ ਲੈਣਾ ਹੁੰਦਾ ਹੈ। ਇਸ ਤੋਂ ਬਾਅਦ ਘੱਟੋ-ਘੱਟ 30 ਦਿਨ ਤੱਕ ਡਰਾਈਵਿੰਗ ਦਾ ਅਭਿਆਸ ਕਰਨਾ ਜ਼ਰੂਰੀ ਹੈ। ਨਿਰਧਾਰਤ ਮਿਆਦ ਪੂਰੀ ਹੋਣ ’ਤੇ ਬਿਨੈਕਾਰ ਨੂੰ ਡਰਾਈਵਿੰਗ ਟੈਸਟ ਦੇਣਾ ਹੁੰਦਾ ਹੈ। ਟੈਸਟ ਪਾਸ ਕਰਨ ਤੋਂ ਬਾਅਦ ਪੱਕਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿਚ ਮੈਡੀਕਲ ਜਾਂਚ ਦੀ ਲਾਜ਼ਮੀਅਤਾ ਵੀ ਤੁਲਨਾਤਮਕ ਤੌਰ ’ਤੇ ਘੱਟ ਹੈ।
ਫਰਾਂਸ 'ਚ 20 ਘੰਟੇ ਦੀ ਟ੍ਰੇਨਿੰਗ ਜ਼ਰੂਰੀ
ਤੁਲਨਾਤਮਕ ਸੂਚੀ ਵਿਚ ਭਾਰਤ ਤੋਂ ਬਾਅਦ ਫਰਾਂਸ ਦੂਜੇ ਸਥਾਨ ’ਤੇ ਹੈ, ਜਿਥੇ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਲਈ 20 ਘੰਟੇ ਦੀ ਲਾਜ਼ਮੀ ਸਿਖਲਾਈ ਲੈਣੀ ਪੈਂਦੀ ਹੈ, ਮੈਕਸੀਕੋ ਤੀਜੇ, ਬਾਰਬਾਡੋਸ ਚੌਥੇ ਅਤੇ ਬਹਾਮਾਸ ਪੰਜਵੇਂ ਸਥਾਨ ’ਤੇ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਵੀ ਲਾਜ਼ਮੀ ਡਰਾਈਵਿੰਗ ਟ੍ਰੇਨਿੰਗ ਦੇ ਘੰਟਿਆਂ ਦੀ ਗਿਣਤੀ ਜ਼ੀਰੋ ਦੱਸੀ ਗਈ ਹੈ।
ਇਹ ਵੀ ਪੜ੍ਹੋ : FSDA ਦਾ ਵੱਡਾ ਐਕਸ਼ਨ: ਲਖਨਊ 'ਚ 9 ਹਸਪਤਾਲ ਫਾਰਮੇਸੀਆਂ ਦੇ ਲਾਇਸੈਂਸ ਮੁਅੱਤਲ
ਭਾਰਤ ਦੇ ਉਲਟ ਵੀਅਤਨਾਮ ਵਿਚ ਨਵੇਂ ਡਰਾਈਵਰਾਂ ਨੂੰ ਲਾਇਸੈਂਸ ਹਾਸਲ ਕਰਨ ਤੋਂ ਪਹਿਲਾਂ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਤੋਂ 196 ਘੰਟੇ ਦੀ ਟ੍ਰੇਨਿੰਗ ਲੈਣੀ ਪੈਂਦੀ ਹੈ। ਇਸ ਵਿਚ 136 ਘੰਟੇ ਟ੍ਰੈਫਿਕ ਨਿਯਮਾਂ ਅਤੇ ਡਰਾਈਵਿੰਗ ਨਾਲ ਜੁੜੇ ਸਿਧਾਂਤਕ ਗਿਆਨ ਲਈ ਨਿਰਧਾਰਤ ਹਨ। ਇਸ ਤੋਂ ਇਲਾਵਾ ਵਿਹਾਰਕ ਸਿਖਲਾਈ ਅਤੇ ਹੋਰ ਜ਼ਰੂਰੀ ਅਭਿਆਸ ਵੀ ਕਰਨਾ ਪੈਂਦਾ ਹੈ। ਟ੍ਰੇਨਿੰਗ ਦੀ ਫ਼ੀਸ ਲਗਭਗ 2,200 ਰੁਪਏ ਦੱਸੀ ਗਈ ਹੈ। ਇੰਨਾ ਹੀ ਨਹੀਂ, ਲਾਇਸੈਂਸ ਲਈ ਮੈਡੀਕਲ ਸਰਟੀਫਿਕੇਟ ਅਤੇ ਅੱਖਾਂ ਦੀ ਜਾਂਚ ਕਰਵਾਉਣਾ ਵੀ ਲਾਜ਼ਮੀ ਹੈ। ਹਾਲਾਂਕਿ ਭਾਰਤ ਵਿਚ ਘੱਟ ਲਾਜ਼ਮੀ ਟ੍ਰੇਨਿੰਗ ਦਾ ਮਤਲਬ ਇਹ ਨਹੀਂ ਹੈ ਕਿ ਭਾਰਤ ਵਿਚ ਬਿਨਾਂ ਕਿਸੇ ਪ੍ਰੀਖਿਆ ਜਾਂ ਪ੍ਰਕਿਰਿਆ ਦੇ ਲਾਇਸੈਂਸ ਮਿਲ ਜਾਂਦਾ ਹੈ। ਇਥੇ ਵੀ ਲਰਨਰ ਲਾਇਸੈਂਸ ਅਤੇ ਡਰਾਈਵਿੰਗ ਟੈਸਟ ਦੀ ਪ੍ਰਕਿਰਿਆ ਪੂਰੀ ਕਰਨੀ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਰਾਬ ਪੀਣ ਕਾਰਨ ਜ਼ਿੰਦਗੀ ਦੇ 15 ਸਾਲ ਬਰਬਾਦ ਕੀਤੇ: ਜਾਵੇਦ ਅਖ਼ਤਰ
NEXT STORY