ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਭਾਰਤੀ ਫੌਜ ਦੇ ਰਿਟਾਇਰਡ ਲੈਫਟੀਨੈਂਟ ਜਨਰਲ ਅਭਿਜੀਤ ਗੁਹਾ ਨੂੰ ਸੰਗਠਨ ਦੀ ਸ਼ਾਂਤੀ ਮੁਹਿੰਮ ਦਾ ਜਾਇਜ਼ਾ ਲੈਣ ਵਾਲੇ ਉੱਚ ਪੱਧਰੀ ਪੈਨਲ ਵਿਚ ਨਿਯੁਕਤ ਕੀਤਾ ਹੈ।
ਬਾਨ ਨੇ 14 ਮੈਂਬਰੀ ਪੈਨਲ ਦੇ ਗਠਨ ਦਾ ਐਲਾਨ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਪੈਨਲ ਸੰਯੁਕਤ ਰਾਸ਼ਟਰ ਸ਼ਾਂਤੀ ਮੁਹਿੰਮਾਂ ਅਤੇ ਭਵਿੱਖ ਦੀਆਂ ਲੋੜਾਂ ਦਾ ਜਾਇਜ਼ਾ ਲਵੇਗਾ ਅਤੇ ਅਗਲੇ ਸਾਲ ਜਨਰਲ ਸਭਾ ਦੇ ਸ਼ੈਸ਼ਨ ਵਿਚ ਇਸ ਦੀਆਂ ਸਿਫਾਰਿਸ਼ਾਂ ਨੂੰ ਭੇਜਿਆ ਜਾਵੇਗਾ। ਇਹ ਸੰਘਰਸ਼ ਦੀ ਪ੍ਰਕਿਰਤੀ ਵਿਚ ਬਦਲਾਅ ਅਤੇ ਸ਼ਾਂਤੀ ਰੱਖਿਆ ਮੁਹਿੰਮਾਂ ਦੀ ਸਮਰੱਥਾ ਅਤੇ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਨਜ਼ਰ ਰੱਖੇਗਾ।
ਸ਼ਾਂਤੀ ਨੋਬੇਲ ਪੁਰਸਕਾਰ ਨਾਲ ਸਨਮਾਨਤ ਅਤੇ ਤਿਮੋਰ-ਲੇਸਤੇ ਦੇ ਸਾਬਕਾ ਰਾਸ਼ਟਰਪਤੀ ਜੋਸ ਰੈਮੋਸ ਹੋਰਟਾ ਇਸ ਪੈਨਲ ਦੇ ਪ੍ਰਧਾਨ ਹੋਣਗੇ।
ਤੋਪਚੀ ਰੈਜੀਮੈਂਟ ਨਾਲ ਸੰਬੰਧ ਰੱਖਣ ਵਾਲੇ ਗੁਹਾ ਨੂੰ ਬਹੁਤ ਖਾਸ ਸੇਵਾ ਮੈਡਲ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ ਅਤੇ ਫਿਲਹਾਲ ਉਹ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਵਿਭਾਗ ਵਿਚ ਤਕਨੀਕ ਨਾਲ ਸੰਬੰਧਤ ਮਾਹਰ ਕਮੇਟੀ ਵਿਚ ਆਪਣੀ ਸੇਵਾ ਦੇ ਰਹੇ ਹਨ, ਜਿਸ ਵਿਚ ਉਨ੍ਹਾਂ ਦੀ ਨਿਯੁਕਤੀ ਜੂਨ ਵਿਚ ਵਿਚ ਹੋਈ ਸੀ। ਇਸ ਤੋਂ ਪਹਿਲਾਂ ਉਹ ਸੰਯੁਕਤ ਰਾਸ਼ਟਰ ਦੇ ਆਫਿਸ ਫਾਰ ਪੀਸਕੀਪਿੰਗ ਸਟ੍ਰੇਟੇਜਿਕ ਪਾਰਟਰਨਿਸ਼ਪ ਦੇ ਅੰਤਰਿਮ ਡਾਇਰੈਕਟਰ ਸਨ।
ਭਾਰਤ ਸੰਯੁਕਤ ਰਾਸ਼ਟਰ ਦੇ 69 ਵਿਚ 43 ਸ਼ਾਂਤੀ ਮੁਹਿੰਮਾਂ ਵਿਚ 1,70,000 ਫੌਜਾਂ ਭੇਜ ਚੁੱਕਾ ਹੈ। ਸ਼ਾਂਤੀ ਮੁਹਿੰਮ ਵਿਚ ਭਾਰਤੀ ਫੌਜਾਂ ਦੀ ਗਿਣਤੀ ਹੋਰ ਦੇਸ਼ਾਂ ਤੋਂ ਵੱਖ ਹੈ।
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਚ ਭਾਰਤੀ ਰਾਜਦੂਤ ਅਸ਼ੋਕ ਕੁਮਾਰ ਮੁਖਰਜ਼ੀ ਨੇ ਸੁਰੱਖਿਆ ਪ੍ਰੀਸ਼ਦ ਵਿਚ ਇਹ ਸ਼ਿਕਾਇਤ ਕੀਤੀ ਸੀ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਨਿਯਮਾਂ ਦੇ ਬਾਵਜੂਦ ਫੌਜ ਵਿਚ ਯੋਗਦਾਨ ਦੇਣ ਵਾਲੇ ਦੇਸ਼ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਨਹੀਂ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਫੌਜ ਦੀ ਤਾਇਨਾਤੀ ਨਾਲ ਸੰਬੰਧਤ ਫੈਸਲਾ ਲੈਣ ਵਿਚ ਸੱਦਾ ਨਹੀਂ ਦਿੱਤਾ ਜਾਂਦਾ।
ਜਦੋਂ ਨਰਸਾਂ ਹੀ ਬਣੀਆਂ ਮਰੀਜ਼ ਲਈ ਹੈਵਾਨ (ਵੀਡੀਓ)
NEXT STORY