ਬਗਦਾਦ— ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਆਈ. ਐੱਸ. ਆਈ. ਐੱਸ. ਨੇ ਸ਼ੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਵਿਚ ਇਕ ਪਿਤਾ ਆਪਣੇ ਹੀ ਬੱਚੇ ਦੀ ਮਾਸੂਮੀਅਤ ਦੇ ਨਾਲ ਖਿਲਵਾੜ ਕਰਦਾ ਦਿਖਾਈ ਦੇ ਰਿਹਾ ਹੈ। ਇਹ ਦਰਿੰਦਾ ਪਿਤਾ ਆਪਣੇ ਬੱਚੇ ਨੂੰ ਕੱਟੇ ਹੋਏ ਸਿਰ ਨਾਲ ਫੁੱਟਬਾਲ ਖਿਡਾ ਰਿਹਾ ਹੈ। ਮਿਲਟਰੀ ਕੈਪ ਪਹਿਨੇ ਇਸ ਵਿਅਕਤੀ ਨੂੰ ਇਸਲਾਮਿਕ ਸਟੇਟ ਦਾ ਇਕ ਸਮਰਥਕ ਮੰਨਿਆ ਜਾ ਰਿਹਾ ਹੈ ਜੋ ਕਿ ਤਸਵੀਰ ਵਿਚ ਮੁਸਕਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਰਿਪੋਰਟ ਦੇ ਮੁਤਾਬਕ ਇਹ ਤਸਵੀਰ ਕੁਝ ਦਿਨ ਪੁਰਾਣੀ ਹੈ, ਜਿਸ ਵਿਚ ਇਕ ਮਾਸੂਮ ਨੂੰ ਫੁੱਟਬਾਲ ਖੇਡਦੇ ਹੋਏ ਦਿਖਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਿਰ ਉਸ ਕੈਦੀ ਦਾ ਹੋ ਸਕਦਾ ਹੈ, ਜਿਸ ਦਾ ਸਿਰ ਆਈ. ਐੱਸ. ਦੇ ਅੱਤਵਾਦੀਆਂ ਨੇ ਸ਼ਰ੍ਹੇਆਮ ਕਲਮ ਕਰ ਦਿੱਤਾ ਸੀ। ਹਾਲਾਂਕਿ ਸਿਰ ਦੀ ਹਾਲਤ ਇੰਨੀਂ ਵਿਗੜ ਚੁੱਕੀ ਹੈ ਕਿ ਉਸ ਨੂੰ ਪਛਾਣ ਸਕਣਾ ਮੁਸ਼ਕਿਲ ਹੋ ਰਿਹਾ ਹੈ।
ਰਿਪੋਰਟ ਦੇ ਅਨੁਸਾਰ ਇਸ ਵਿਅਕਤੀ ਦੇ ਕਤਲ ਤੋਂ ਪਹਿਲਾਂ ਅੱਤਵਾਦੀਆਂ ਨੇ ਉਸ ਦੇ ਸਿਰ ਅਤੇ ਚਿਹਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਣਗੇ ਅਤੇ ਫਿਰ ਉਸ ਦਾ ਸਿਰ ਕਲਮ ਕੀਤਾ ਹੋਵੇਗਾ।
ਕੈਨੇਡੀਅਨ ਨੇਵੀ 'ਚ ਪਹਿਲੀ ਦਸਤਾਰਧਾਰੀ ਸਿੱਖ ਔਰਤ ਸ਼ਾਮਲ
NEXT STORY