ਸਿਡਨੀ— ਆਪਣੀ ਵਾਸਨਾ ਪੂਰੀ ਕਰਨ ਲਈ ਲੋਕ ਜਾਨਵਰਾਂ ਤੱਕ ਨੂੰ ਨਹੀਂ ਛੱਡਦੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਆਸਟ੍ਰੇਲੀਆ ਵਿਚ।
ਆਸਟ੍ਰੇਲੀਆ ਦੀ ਰਹਿਣ ਵਾਲੀ 25 ਸਾਲ ਦੀ ਜੇਨਾ ਲੁਈਸ ਡ੍ਰਿਸਕਾਲ 'ਤੇ ਪਸ਼ੂਆਂ ਨਾਲ ਸੈਕਸ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਸ ਨੇ ਬ੍ਰਿਟੇਨ ਵਿਚ ਕੁੱਤਿਆਂ ਦੇ ਨਾਲ ਕੈਸ ਕੀਤਾ। ਪੁਲਸ ਨੂੰ ਉਸ ਦੇ ਮੋਬਾਈਲ ਤੋਂ ਹੈਰਾਨ ਕਰਨ ਵਾਲੀਆਂ ਵੀਡੀਓਜ਼ ਕਲਿਪਸ ਮਿਲੀਆਂ ਹਨ, ਜਿਨ੍ਹਾਂ ਵਿਚ ਉਹ ਕੁੱਤਿਆਂ ਦੇ ਨਾਲ ਸੈਕਸ ਕਰ ਰਹੀ ਸੀ। ਅਸਲ ਵਿਚ ਪੁਲਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸ਼ੱਕ ਵਿਚ ਉਸ ਦੀ ਤਲਾਸ਼ੀ ਲੈ ਰਹੀ ਸੀ। ਤਲਾਸ਼ੀ ਦੌਰਾਨ ਪੁਲਸ ਨੂੰ ਮੋਬਾਈਲ ਵਿਚ 3 ਵੀਡੀਓਜ਼ ਮਿਲੀਆਂ। ਪੁਲਸ ਨੇ ਬੁੱਧਵਾਰ ਨੂੰ ਜੇਨਾ ਨੂੰ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ।
ਪਸ਼ੂਆਂ 'ਤੇ ਜ਼ੁਲਮਾਂ ਦੇ ਖਿਲਾਫ ਕੰਮ ਕਰਨ ਵਾਲੇ ਸੰਗਠਨ ਰਾਇਲ ਸੋਸਾਇਟੀ ਮਾਰਕ ਟਾਊਨਏਂਡ ਨੇ ਜੇਨਾ ਦੀ ਇਸ ਹਰਕਤ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੁਝ ਅਜਿਹੀ ਹਰਕਤ ਹੈ, ਜਿਸ ਦੀ ਤੁਸੀਂ ਉਮੀਦ ਨਹੀਂ ਕਰਦੇ।
ਦਰਿੰਦਗੀ ਦੀ ਹੱਦ! ਮਾਸੂਮਾਂ ਦੇ ਕੱਟੇ ਹੋਏ ਸਿਰਾਂ ਨਾਲ ਬੱਚਿਆਂ ਨੂੰ ਫੁੱਟਬਾਲ ਖਿਡਾ ਰਿਹੈ ਆਈਐੱਸ
NEXT STORY