ਨਵੀਂ ਦਿੱਲੀ— ਪਾਕਿਸਤਾਨ ਦੇ ਲਾਹੌਰ 'ਚ ਵਾਹਘਾ ਸਰਹੱਦ ਦੇ ਨਜ਼ਦੀਕ ਐਤਵਾਰ ਰਾਤ ਨੂੰ ਹੋਏ ਆਤਮਘਾਤੀ ਬੰਬ ਧਮਾਕੇ 'ਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 200 ਹੋਰ ਜ਼ਖਮੀ ਹੋ ਗਏ ਹਨ। ਇਸ ਦੁਖਦ ਘਟਨਾ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰੇ ਗਏ ਲੋਕਾਂ ਪ੍ਰਤੀ ਦੁਖ ਜ਼ਾਹਰ ਕਰਦੇ ਹੋਏ ਇਸ ਘਟਨਾ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਅਜਿਹੇ ਕਾਇਰ ਕੰਮ ਦੀ ਸਖਤ ਨਿੰਦਾ ਕਰਦਾ ਹਾਂ। ਹਮਲੇ ਤੋਂ ਬਾਅਦ ਭਾਰਤ 'ਚ ਅਰਟ ਜਾਰੀ ਕਰ ਦਿੱਤਾ ਗਿਆ ਹੈ।
ਲਾਹੌਰ ਦੇ ਹਸਪਤਾਲਾਂ 'ਚ ਮਚੀ ਹਫੜਾ-ਦਫੜੀ, ਆਪਣਿਆਂ ਨੂੰ ਲੱਭਣ 'ਚ ਲੱਗੇ ਲੋਕ (ਦੇਖੋ ਤਸਵੀਰਾਂ)
NEXT STORY