ਨਵੀਂ ਦਿੱਲੀ— ਭਾਜਪਾ ਨੇ ਇਕ ਪੱਤਰਕਾਰ ਦੇ ਨਾਲ 'ਅਣਉਚਿਤ ਆਚਰਨ' ਮਾਮਲੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਢੇਰਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਹ ਸਲੂਕ ਦੁਖ ਦਾ ਨਤੀਜਾ ਹੈ ਅਤੇ ਉਨ੍ਹਾਂ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਹੁਣ ਇਸ ਦੇਸ਼ 'ਤੇ ਗਾਂਧੀ ਪਰਿਵਾਰ ਦਾ ਰਾਜ ਨਹੀਂ ਹੈ। ਦੂਸਰੇ ਪਾਸੇ ਕਾਂਗਰਸ ਨੇ ਇਸ ਘਟਨਾ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਵਢੇਰਾ ਕੱਲ ਦਿੱਲੀ ਦੇ ਇਕ ਪੰਜ ਤਾਰਾ ਹੋਟਲ ਦੇ ਜਿਮ ਵਿਚ ਉਸ ਵੇਲੇ ਆਪਣਾ ਆਪਾ ਖੋਹ ਬੈਠੇ ਅਤੇ ਰਿਪੋਰਟਰ ਦੇ ਮਾਈਕ ਨੂੰ ਧੱਕਾ ਦੇ ਦਿੱਤਾ। ਜਦ ਉਸ ਨੇ ਹਰਿਆਣਾ ਵਿਚ ਉਨ੍ਹਾਂ ਦੇ ਝਗੜੇ ਵਾਲੇ ਜ਼ਮੀਨੀ ਸੌਦਿਆਂ ਬਾਰੇ ਸਵਾਲ ਕੀਤਾ। ਟੀ. ਵੀ. ਚੈਨਲਾਂ 'ਤੇ ਦਿਖਾਏ ਗਏ ਵੀਡੀਓ ਫੁਟੇਜ ਦੇ ਅਨੁਸਾਰ ਵਢੇਰਾ ਰਿਪੋਰਟਰ ਨੂੰ ਵਾਰ-ਵਾਰ ਇਹ ਸਵਾਲ ਕਰ ਰਹੇ ਹਨ ਕਿ ਉਹ ਜ਼ਮੀਨੀ ਸੌਦਿਆਂ 'ਤੇ ਕੀਤੇ ਗਏ ਆਪਣੇ ਸਵਾਲ ਨੂੰ ਲੈ ਕੇ ਇੰਨੇ ਗੰਭੀਰ ਕਿਓਂ ਹਨ। ਭਾਜਪਾ ਬੁਲਾਰੇ ਸੰਬਿਤ ਪਾਤਰ ਨੇ ਕਿਹਾ ਕਿ ਇਹ ਰਾਬਰਟ ਵਢੇਰਾ ਦੀ ਡੂੰਘੀ ਈਰਖਾ ਹੈ ਜੋ ਇਕ ਪੱਤਰਕਾਰ ਨਾਲ ਅਣਉਚਿਤ ਆਚਰਨ ਦੇ ਰੂਪ ਵਿਚ ਸਾਹਮਣੇ ਆਈ ਹੈ। ਵਢੇਰਾ ਉਹੀ ਵਿਅਕਤੀ ਹੈ ਜਿਨ੍ਹਾਂ ਨੇ ਭਾਰਤ ਨੂੰ ਬਨਾਨਾ ਰਿਪਬਲਿਕ ਅਤੇ ਸਾਨੂੰ ਭਾਰਤੀਆਂ ਨੂੰ ਮੈਂਗੋ ਪੀਪਲ ਕਿਹਾ ਸੀ ਪਰ ਇਸ ਵਾਰ ਅਸੀਂ ਉਨ੍ਹਾਂ ਨੂੰ ਅਹਿਸਾਸ ਦਿਵਾਉਣਾ ਚਾਹੁੰਦੇ ਹਾਂ ਕਿ ਭਾਰਤ ਹੁਣ ਬਨਾਨਾ ਰਿਪਬਲਿਕ (ਅਸਥਿਰ ਦੇਸ਼) ਨਹੀਂ ਰਿਹਾ ਜਿਸ 'ਤੇ ਕਾਂਗਰਸ ਦੇ ਪਹਿਲੇ ਪਰਿਵਾਰ ਨੇ ਰਾਜ ਕੀਤਾ ਸੀ।
ਪਾਕਿ 'ਚ ਹੋਏ ਧਮਾਕੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਨਿੰਦਾ
NEXT STORY