ਦਾਰਜੀਲਿੰਗ - ਦਾਰਜੀਲਿੰਗ ਚਿੜੀਆਘਰ ਦੇ ਨਾਂ ਨਾਲ ਲੋਕਪ੍ਰਿਯ ਪਦਮਜਾ ਨਾਇਡੂ ਹਿਮਾਲੀਅਨ ਜਿਓਲਾਜੀਕਲ ਪਾਰਕ ਨੂੰ ਸਾਲ 2014 ਦੇ ਵੱਕਾਰੀ ਕੌਮਾਂਤਰੀ ਪੁਰਸਕਾਰ 'ਦਿ ਅਰਥ ਹੀਰੋਜ਼' ਲਈ ਚੁਣਿਆ ਗਿਆ ਹੈ। ਪੁਰਸਕਾਰ ਪ੍ਰਾਪਤ ਕਰਨ ਲਈ ਦਿੱਲੀ ਰਵਾਨਾ ਹੋਣ ਵਾਲੇ ਚਿੜੀਆਘਰ ਦੇ ਨਿਰਦੇਸ਼ਕ ਡਾ. ਅਲੰਕਾਰ ਝਾ ਨੇ ਦੱਸਿਆ ਕਿ ਦਾਰਜੀਲਿੰਗ ਚਿੜੀਆਘਰ ਭਾਰਤ ਦਾ ਅਜਿਹਾ ਪਹਿਲਾ ਚਿੜੀਆਘਰ ਬਣ ਗਿਆ ਹੈ, ਜਿਸ ਨੂੰ ਦੁਨੀਆਭਰ ਦੇ 300 ਚਿੜੀਆਘਰਾਂ ਤੋਂ ਜਿੱਤਣ ਤੋਂ ਬਾਅਦ ਕੌਮਾਂਤਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਦਿ ਅਰਥ ਹੀਰੋਜ਼ ਪੁਰਸਕਾਰ ਰਾਇਲ ਬੈਂਕ ਆਫ ਸਕਾਟਲੈਂਡ ਅਤੇ ਬਰਤਾਨਵੀ ਸਰਕਾਰ ਵਲੋਂ ਸਾਲਾਨਾ ਤੌਰ 'ਤੇ ਦਿੱਤਾ ਜਾਂਦਾ ਹੈ।
ਸੜਕ ਹਾਦਸੇ 'ਚ ਰਾਜ ਠਾਕਰੇ ਦੀ ਧੀ ਜ਼ਖਮੀ
NEXT STORY