ਪਣਜੀ - ਗੋਆ ਵਿਚ ਹਰ ਦਿਨ ਲੱਗਭਗ ਚਾਰ ਬੱਚੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਸੂਬੇ ਵਿਚ ਬੱਚਿਆਂ ਦੇ ਸ਼ੋਸ਼ਣ ਵਿਰੁੱਧ ਕੰਮ ਕਰ ਰਹੀ ਇਕ ਖੁਦ ਮੁਖਤਿਆਰੀ ਸੰਸਥਾ ਇਲ ਸ਼ਧਾਈ ਚੈਰੀਟੇਬਲ ਟਰੱਸਟ ਦੇ ਸਹਾਇਕ ਸੰਸਥਾਪਕ ਮੈਥਿਊ ਕੁਰੀਅਨ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ 200 ਤੋਂ ਵੱਧ ਬੱਚਿਆਂ ਨੂੰ ਕਲਨਗੁਟ ਅਤੇ ਬਾਗਾ ਵਿਚਾਲੇ ਦੇ ਇਲਾਕਿਆਂ ਤੋਂ ਛੁਡਾਇਆ ਗਿਆ ਹੈ, ਜਿਨ੍ਹਾਂ ਨੂੰ ਭੀਖ ਮੰਗਣ ਲਈ ਲਗਾਇਆ ਗਿਆ ਸੀ। ਵੂਮੈਨਸ ਵਰਡ ਸਮਿੱਟ ਫਾਊਂਡੇਸ਼ਨ ਨਾਲ ਕੰਮ ਕਰਨ ਵਾਲੀ ਇਸ ਟਰੱਸਟ ਨੇ ਬੱਚਿਆਂ ਦੇ ਸ਼ੋਸ਼ਣ ਵਿਰੁੱਧ ਗੋਆ ਵਿਚ 19 ਦਿਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਵੱਕਾਰੀ ਪੁਰਸਕਾਰ ਲਈ ਚੁਣਿਆ ਗਿਆ ਦਾਰਜੀਲਿੰਗ ਚਿੜੀਆਘਰ
NEXT STORY