ਇੰਦੌਰ - ਮੱਧ ਪ੍ਰਦੇਸ਼ ਦੇ ਇੰਦੌਰ ਡਵੀਜ਼ਨ ਦੇ ਪਿੰਡਾਂ ਵਿਚ ਖੇਤਾਂ ਵਿਚ ਜੰਗਲ-ਪਾਣੀ ਜਾਣ ਦੀ ਪ੍ਰਵਿਰਤੀ 'ਤੇ ਰੋਕ ਲਗਾਉਣ ਲਈ ਇਕ ਅਨੋਖਾ ਸਮਾਜਿਕ ਯਤਨ ਕੀਤਾ ਜਾਣ ਵਾਲਾ ਹੈ। ਪ੍ਰਸ਼ਾਸਨ ਦਿਹਾਤੀ ਇਲਾਕਿਆਂ ਵਿਚ ਸਕੂਲੀ ਬੱਚਿਆਂ ਦੀਆਂ ਟੀਮਾਂ ਬਣਾਵੇਗਾ। ਟੀਮ ਮੈਂਬਰ ਖੁੱਲ੍ਹੇ ਵਿਚ ਜੰਗਲ-ਪਾਣੀ ਜਾਣ ਵਾਲੇ ਲੋਕਾਂ ਨੂੰ ਸ਼ਰਮਿੰਦਾ ਕਰਨ ਲਈ ਉਨ੍ਹਾਂ ਦੇ ਸਾਹਮਣੇ ਜਾ ਕੇ ਜ਼ੋਰ ਨਾਲ ਸੀਟੀ ਵਜਾਉਣਗੇ। ਇੰਦੌਰ ਡਵੀਜ਼ਨ ਦੇ ਕਮਿਸ਼ਨਰ ਸੰਜੇ ਦੁਬੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਸਭ ਤੋਂ ਪਹਿਲਾਂ ਅਸੀਂ ਦਿਹਾਤੀ ਇਲਾਕਿਆਂ ਵਿਚ ਪੰਜਵੀਂ, ਛੇਵੀਂ ਜਮਾਤ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਸਫਾਈ ਰੱਖਣ ਸਬੰਧੀ ਜਾਗਰੂਕ ਕਰਾਂਗਾ ਅਤੇ ਦੱਸਾਂਗੇ ਕਿ ਖੁੱਲ੍ਹੇ ਵਿਚ ਜੰਗਲ ਪਾਣੀ ਜਾਣ ਨਾਲ ਕੀ ਨੁਕਸਾਨ ਹੁੰਦਾ ਹੈ। ਇਸ ਦੇ ਮਗਰੋਂ ਉਨ੍ਹਾਂ ਨੂੰ ਸੀਟੀ ਦਿੱਤੀ ਜਾਵੇਗੀ। ਇਨ੍ਹਾਂ ਸਕੂਲੀ ਬੱਚਿਆਂ ਨੂੰ ਕਿਹਾ ਜਾਵੇਗਾ ਕਿ ਜੇਕਰ ਉਨ੍ਹਾਂ ਨੂੰ ਕੋਈ ਵਿਅਕਤੀ ਖੁੱਲ੍ਹੇ ਵਿਚ ਜੰਗਲ-ਪਾਣੀ ਜਾਂਦਾ ਦਿਖਾਈ ਦੇਵੇ ਤਾਂ ਉਹ ਉਸ ਦੇ ਸਾਹਮਣੇ ਜ਼ੋਰ ਨਾਲ ਸੀਟੀ ਵਜਾਉਣ। ਦੁਬੇ ਨੇ ਕਿਹਾ ਕਿ ਅਜਿਹਾ ਕਰਨ ਨਾਲ ਇਸ ਪ੍ਰਵਿਰਤੀ 'ਤੇ ਰੋਕ ਲੱਗ ਸਕੇਗੀ।
ਗੋਆ 'ਚ ਔਸਤਨ 4 ਬੱਚੇ ਰੋਜ਼ ਹੁੰਦੇ ਹਨ ਸ਼ੋਸ਼ਣ ਦਾ ਸ਼ਿਕਾਰ
NEXT STORY