ਨਵੀਂ ਦਿੱਲੀ - ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 1984 ਵਿਚ ਹੋਈ ਹੱਤਿਆ ਮਗਰੋਂ ਭੜਕੀ ਸਿੱਖ ਵਿਰੋਧੀ ਹਿੰਸਾ ਦੀ ਜਾਂਚ ਲਈ 1990 ਵਿਚ ਗਠਿਤ ਦਿੱਲੀ ਪੁਲਸ ਦੇ 'ਦੰਗਾ ਰੋਕੂ ਸੈੱਲ', ਨੇ 225 ਮਾਮਲੇ ਦਰਜ ਕੀਤੇ ਸਨ। ਇਨ੍ਹਾਂ 'ਚੋਂ ਇਸ ਸਾਲ ਸਤੰਬਰ ਤਕ ਸਿਰਫ 7 ਮੁਕੱਦਮਿਆਂ ਵਿਚ 27 ਮੁਲਜ਼ਮਾਂ ਨੂੰ ਅਦਾਲਤ ਨੇ ਸਜ਼ਾ ਸੁਣਾਈ ਜਦਕਿ 21 ਮਾਮਲਿਆਂ ਵਿਚ ਮੁਲਜ਼ਮ ਬਰੀ ਹੋ ਗਏ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਦੇ ਤਹਿਤ ਦਿੱਲੀ ਪੁਲਸ ਦੇ ਦੰਗਾ ਰੋਕੂ ਸੈੱਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੈੱਲ ਨੇ ਵੱਖ-ਵੱਖ ਥਾਣਿਆਂ ਵਿਚ ਨਵੰਬਰ 1984 ਦੇ ਦੰਗਿਆਂ ਨਾਲ ਸਬੰਧਿਤ 225 ਮੁਕੱਦਮੇ ਦਰਜ ਕਰਵਾਏ ਸਨ। ਇਹ ਮੁਕੱਦਮੇ ਉਪਰੋਕਤ ਦੰਗਿਆਂ ਵਿਚ ਮਾਰੇ ਗਏ 326 ਵਿਅਕਤੀਆਂ ਨਾਲ ਜੁੜੇ ਸਨ। ਦੰਗਾ ਰੋਕੂ ਸੈੱਲ ਅਨੁਸਾਰ ਉਪਰੋਕਤ ਮਾਮਲਿਆਂ ਵਿਚ 622 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਮਾਮਲਿਆਂ ਵਿਚੋਂ ਸਿਰਫ 27 ਵਿਅਕਤੀ ਦੋਸ਼ੀ ਠਹਿਰਾਏ ਗਏ ਹਨ। ਸੈੱਲ ਨੇ ਦੱਸਿਆ ਕਿ ਇਨ੍ਹਾਂ ਦੰਗਿਆਂ ਦੇ ਸੰਬੰਧ ਵਿਚ 4 ਵਿਅਕਤੀਆਂ 'ਤੇ ਅਜੇ ਵੀ ਮੁਕੱਦਮਾ ਚੱਲ ਰਿਹਾ ਹੈ। ਦਿੱਲੀ ਸਥਿਤ ਆਰ. ਟੀ. ਆਈ. ਵਰਕਰ ਗੋਪਾਲ ਪ੍ਰਸਾਦ ਨੇ ਦਿੱਲੀ ਪੁਲਸ ਦੇ ਦੰਗਾ ਰੋਕੂ ਸੈੱਲ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਵੇਰਵਾ ਮੰਗਿਆ ਸੀ।
ਖੁੱਲ੍ਹੇ ਵਿਚ ਜੰਗਲ-ਪਾਣੀ ਜਾਣ ਦੀ ਪ੍ਰਵਿਰਤੀ ਰੋਕਣ ਲਈ ਬੱਚੇ ਵਜਾਉਣਗੇ ਸੀਟੀ
NEXT STORY