ਹਿਸਾਰ - ਦੇਸ਼ ਵਿਚ ਵਧ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਲਈ ਮੋਬਾਈਲ ਫੋਨ ਤੇ ਭੜਕੀਲੇ ਕੱਪੜੇ ਜ਼ਿੰਮੇਵਾਰ ਹਨ। ਜੇਕਰ ਇਨ੍ਹਾਂ 'ਤੇ ਰੋਕ ਲਗਾ ਦਿਤੀ ਜਾਵੇ ਤਾਂ ਵਿਦਿਆਰਥਣਾਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ 'ਤੇ ਰੋਕ ਲੱਗੇਗੀ। ਉਕਤ ਸ਼ਬਦ ਹਿੰਦੂ ਮਹਾ ਸਭਾ ਦੇ ਸੂਬਾ ਉਪ ਪ੍ਰਧਾਨ ਧਰਮਪਾਲ ਸਿਵਾਚ ਨੇ ਇਥੇ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਕਹੀ। ਤਿੱਖਾ ਰੁਖ਼ ਦਿਖਾਉਂਦੇ ਹੋਏ ਧਰਮਪਾਲ ਨੇ ਕਿਹਾ ਕਿ ਉਹ ਕਾਲਜਾਂ ਵਿਚ ਮੋਬਾਈਲ ਫੋਨ ਤੇ ਹਾਫ ਜੀਨਜ਼ ਟਾਪ ਪਹਿਨਣ 'ਤੇ ਰੋਕ ਲਾਉਣ ਲਈ ਜਿਥੇ ਖਾਪ ਪੰਚਾਇਤਾਂ ਨੂੰ ਮਿਲਣਗੇ ਉਥੇ ਹਰਿਆਣਾ ਸੂਬੇ ਵਿਚ ਵਿਸ਼ੇਸ਼ ਜਨ-ਜਾਗਰੂਕਤਾ ਮੁਹਿੰਮ ਵੀ ਚਲਾਉਣਗੇ।
ਦੰਗਾ ਰੋਕੂ ਸੈੱਲ ਨੇ 225 ਮਾਮਲੇ ਦਰਜ ਕੀਤੇ, 7 ਵਿਚ ਹੋਈ ਸਜ਼ਾ
NEXT STORY