ਵਾਰਾਨਸੀ - ਬੀਤੇ ਸ਼ਨੀਵਾਰ ਨੂੰ ਵੀ. ਵੀ. ਆਈ. ਪੀ. ਦਰਸ਼ਨਾਂ ਲਈ ਬਾਬਾ ਵਿਸ਼ਵਨਾਥ ਮੰਦਰ ਵਿਚ ਪੁੱਜੇ ਅੰਬਾਨੀ ਪਰਿਵਾਰ ਕਾਰਨ ਪਿਛਲੇ 59 ਸਾਲ ਤੋਂ ਚਲੀ ਆ ਰਹੀ ਇਕ ਪ੍ਰੰਪਰਾ ਨੂੰ ਤੋੜਨਾ ਪਿਆ। ਇਸ ਪ੍ਰੰਪਰਾ ਤਹਿਤ ਹਰ ਸਾਲ ਕੱਤਕ ਮਹੀਨੇ ਵਿਚ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ਵਿਚ ਸ਼੍ਰੀ ਰਾਮ ਚਰਿਤ ਮਾਨਸ ਦਾ ਪਾਠ ਕੀਤਾ ਜਾਂਦਾ ਹੈ। ਸ਼ਨੀਵਾਰ ਨੂੰ ਜਦੋਂ ਮੁਕੇਸ਼ ਅੰਬਾਨੀ ਪਤਨੀ ਨੀਤਾ ਸਮੇਤ ਦਰਸ਼ਨਾਂ ਲਈ ਪੁੱਜੇ ਤਾਂ ਸੁੰਦਰ ਕਾਂਡ ਲਈ ਪੁੱਜੇ ਬ੍ਰਾਹਮਣਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ। ਇਸ ਤੋਂ ਨਾਰਾਜ਼ ਬ੍ਰਾਹਮਣਾਂ ਨੇ ਮੰਦਰ ਦੇ ਛੱਤਾ ਦੁਆਰ ਮਾਰਗ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੜਕ 'ਤੇ ਹੀ ਸੁੰਦਰ ਕਾਂਡ ਦਾ ਪਾਠ ਕਰਨਾ ਪਿਆ।
ਮੋਦੀ ਦੀ ਕੈਬਨਿਟ 'ਚ ਰੱਦੋਬਦਲ ਦੀ ਤਿਆਰੀ, ਪਾਰਿਕਰ ਨੂੰ ਰੱਖਿਆ ਮੰਤਰਾਲਾ ਦੀ ਪੇਸ਼ਕਸ਼
NEXT STORY