ਨਵੀਂ ਦਿੱਲੀ - ਦਿੱਲੀ ਦੀ ਇਕ ਅਦਾਲਤ ਨੇ ਇਕ ਨੌਜਵਾਨ ਨੂੰ ਦਿੱਲੀ ਯੂਨੀਵਰਸਿਟੀ (ਡੀ. ਯੂ.) ਦੀ ਇਕ ਵਿਦਿਆਰਥਣ ਨਾਲ ਕਥਿਤ ਜਬਰ-ਜ਼ਨਾਹ ਅਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਤੋਂ ਬਰੀ ਕਰਦੇ ਹੋਏ ਕਿਹਾ ਕਿ ਲੜਕੀ ਦੇ ਬਿਆਨ ਦੀ 'ਨਾ ਤਾਂ ਡਾਕਟਰੀ ਤੌਰ 'ਤੇ ਪੁਸ਼ਟੀ ਹੋਈ ਅਤੇ ਨਾ ਹੀ ਫੋਰੈਂਸਿਕ ਸਬੂਤ ਮਿਲੇ'। ਨੌਜਵਾਨ 'ਤੇ ਦੋਸ਼ ਸੀ ਕਿ ਉਸ ਨੇ ਆਪਣੀ ਇਕ ਰਿਸ਼ਤੇਦਾਰ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ। ਵਧੀਕ ਸੈਸ਼ਨ ਜੱਜ ਵਰਿੰਦਰ ਭੱਟ ਨੇ ਉਤਮ ਨਗਰ ਦੇ ਰਹਿਣ ਵਾਲੇ ਮੁਲਜ਼ਮ ਅਤੇ ਉਸ ਦੀ ਰਿਸ਼ਤੇਦਾਰ ਨੂੰ ਬਰੀ ਕਰ ਦਿੱਤਾ।
ਮੇਰਠ 'ਚ ਫਾਸਟ ਫੂਡ ਦੀ ਦੁਕਾਨ 'ਤੇ 3 ਨੌਜਵਾਨਾਂ ਦਾ ਕਤਲ
NEXT STORY