ਕੋਲ੍ਹਾਪੁਰ - ਸ਼ਿਵ ਸੈਨਾ ਮੁਖੀ ਉੂਧਵ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿਚ ਭਾਜਪਾ ਅਤੇ ਸ਼ਿਵ ਸੈਨਾ ਗਠਜੋੜ ਸਰਕਾਰ ਦੇ ਗਠਨ ਲਈ ਮੁੱਦੇ 'ਤੇ ਬਹੁਤ ਜਲਦੀ ਸਾਰਥਿਕ ਨਤੀਜਾ ਸਾਹਮਣੇ ਆਵੇਗਾ। ਇਕ ਪ੍ਰੋਗਰਾਮ ਦੇ ਸਬੰਧ ਵਿਚ ਇੱਥੇ ਪੁੱਜੇ ਸ਼੍ਰੀ ਠਾਕਰੇ ਉਜਲੇਈਵਾੜੀ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਭਾਜਪਾ-ਸ਼ਿਵ ਸੈਨਾ ਗਠਜੋੜ ਸਰਕਾਰ ਦੇ ਗਠਨ ਲਈ ਸਮਰਥਨ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਦਾ ਦੌਰ ਜਾਰੀ ਹੈ ਅਤੇ ਅਸੀਂ ਜਲਦੀ ਹੀ ਕਿਸੇ ਸਾਰਥਿਕ ਨਤੀਜੇ 'ਤੇ ਪੁੱਜਾਂਗੇ। ਉਨ੍ਹਾਂ ਕਿਹਾ ਕਿ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਕੋਲ੍ਹਾਪੁਰ ਚੁੰਗੀ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ। ਕਿਉਂਕਿ ਚੁੰਗੀ ਵਿਰੁੱਧ ਪਹਿਲੇ ਰੋਸ ਵਿਖਾਵੇ ਦੀ ਸ਼ੁਰੂਆਤ ਇਸੇ ਸ਼ਹਿਰ ਤੋਂ ਹੋਈ ਸੀ।
ਡੀ. ਯੂ. ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਨੌਜਵਾਨ ਬਰੀ
NEXT STORY