ਹਾਂਸੀ-ਸੋਸ਼ਲ ਸਾਈਟ ਦੇ ਜ਼ਰੀਏ ਪਿਆਰ 'ਚ ਡੁੱਬੀ ਇਕ ਲੜਕੀ ਪ੍ਰੇਮੀ ਨਾਲ ਘਰ ਤੋਂ ਫਰਾਰ ਹੋ ਗਈ ਅਤੇ ਜਦੋਂ ਪਰਤੀ ਤਾਂ ਤਿੰਨ ਦਿਨ ਬਾਅਦ ਉਸਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮੌਕੇ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਸਦਰ ਥਾਣਾ ਮੁਖੀ ਜਗਬੀਰ ਸਿੰਘ ਨੇ ਦੱਸਿਆ ਕਿ ਇਸ ਲੜਕੀ ਦੀ ਉਮਰ 23 ਸਾਲ ਦੀ ਹੈ ਅਤੇ ਉਸ ਨੇ ਗ੍ਰੇਜੂਏਸ਼ਨ ਕੀਤੀ ਹੈ। ਪਿਛਲੇ ਮਹੀਨੇ 10 ਅਕਤੂਬਰ ਨੂੰ ਜੀਂਦ ਜ਼ਿਲੇ ਦੇ ਇਕ ਲੜਕੇ ਨਾਲ ਚੱਲੀ ਗਈ ਸੀ। ਪੁਲਸ ਵਾਲਿਆਂ ਨੇ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ। ਜਗਬੀਰ ਸਿੰਘ ਨੇ ਦੱਸਿਆ ਕਿ 30 ਅਕਤੂਬਰ ਨੂੰ ਲੜਕੀ ਦੇ ਵਾਪਸ ਪਰਤਣ 'ਤੇ ਉਸਨੂੰ ਅਦਾਲਤ 'ਚ ਪੇਸ਼ ਕਰਕੇ ਬਿਆਨ ਦਰਜ ਕਰਵਾਏ ਗਏ ਸਨ। ਲੜਕੀ ਨੇ ਕਿਹਾ ਕਿ ਸੀ ਕਿ ਉਹ ਲੜਕੇ ਨਾਲ ਆਪਣੀ ਮਰਜ਼ੀ ਨਾਲ ਗਈ ਸੀ। ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਲੜਕੀ ਦੇ ਘਰ ਆਉਣ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਗਈ ਸੀ। ਐਤਵਾਰ ਨੂੰ ਉਹ ਘਰ 'ਚ ਇਕੱਲੀ ਸੀ। ਇਸ ਦੌਰਾਨ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ।
ਪੁਲਸ ਦਾ ਕਹਿਣਾ ਹੈ ਕਿ ਜਦੋਂ ਉਸਦੀ ਮਾਂ ਘਰ ਆਈ ਤਾਂ ਉਸਨੇ ਆਪਣੀ ਧੀ ਨੂੰ ਮ੍ਰਿਤਕ ਪਾਇਆ। ਪੁਲਸ ਨੂੰ ਤੁਰੰਤ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਜਗਬੀਰ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹ੍ਹਾਂ ਨੇ ਕਿਹਾ ਲਾਸ਼ ਕੋਲੋਂ ਜ਼ਹਿਰੀਲੇ ਪਦਾਰਥ ਦਾ ਕੋਈ ਸਬੂਤ ਨਹੀਂ ਮਿਲਿਆ ਪਰ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਉਸਦੀ ਮੌਤ ਜ਼ਹਿਰੀਲੀ ਚੀਜ਼ ਖਾਣ ਨਾਲ ਹੋਈ ਹੈ। ਪੁਲਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਜਿਥੇ ਸੋਮਵਾਰ ਨੂੰ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਉਸਦੇ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ।
ਮੌਕੇ ਤੋਂ ਮਿਲੇ ਇਕ ਸੁਸਾਈਡ ਨੋਟ 'ਚ ਲੜਕੀ ਨੇ ਲਿਖਿਆ ਹੈ ਕਿ ਉਸ ਨੂੰ ਜੀਂਦ ਜ਼ਿਲੇ ਦੇ ਲੜਕੀ ਨੇ ਪਿਆਰ 'ਚ ਧੋਖਾ ਦਿੱਤਾ। ਉਸ ਲੜਕੇ ਨੇ ਮੈਨੂੰ ਵਿਆਹ ਦਾ ਝਾਂਸਾ ਦੇ ਕੇ ਮੇਰੇ ਨਾਲ ਬਲਾਤਕਾਰ ਕੀਤਾ, ਜਿਸ ਕਾਰਨ ਉਹ ਆਤਮ-ਹੱਤਿਆ ਕਰ ਰਹੀ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਗਰੀਬਾਂ ਦਾ ਜੋ ਪੈਸਾ ਬਾਹਰ ਗਿਐ, ਮੈਂ ਉਸਦੀ ਪਾਈ-ਪਾਈ ਵਾਪਸ ਲਿਆਵਾਂਗਾ : ਮੋਦੀ
NEXT STORY