ਮੁੰਬਈ- ਬਾਲੀਵੁੱਡ ਅਦਾਕਾਰਾ ਮਨੀਸ਼ਾ ਲਾਂਬਾ ਨੂੰ ਰਿਐਲਿਟੀ ਟੀ.ਵੀ ਸ਼ੋਅ 'ਬਿਗ ਬੌਸ 8' ਤੋਂ ਬਾਹਰ ਕਰ ਦਿੱਤਾ ਗਿਆ ਹੈ। 'ਬਚਨਾ ਏ ਹਸੀਨੋ' ਨਾਂ ਦੀ ਫਿਲਮ ਨਾਲ ਕਾਫੀ ਚਰਚਾ 'ਚ ਆਈ 29 ਸਾਲ ਦੀ ਮਨੀਸ਼ਾ ਬਿਗ ਬੌਸ ਦੇ ਘਰ 'ਚੋਂ ਬਾਹਰ ਜਾਣ ਵਾਲੀ ਪੰਜਵੀਂ ਪ੍ਰਤੀਭਾਗੀ ਹੈ। ਮਨੀਸ਼ਾ ਨੇ ਘਰ 'ਚ ਕਾਫੀ ਦਾਅ ਪੇਚ ਖੇਡੇ ਪਰ ਅਫਸੋਸ ਉਹ ਕੰਮ ਨਹੀਂ ਆਏ। ਮਨੀਸ਼ਾ ਨੇ ਹਰ ਕੰਮ 'ਚ ਵੱਧ ਚੜ੍ਹ ਕੇ ਹਿੱਸਾ ਲਿਆ। ਕੱਲ੍ਹ ਬਿਗ ਬੌਸ ਦੇ ਘਰ ਚੋਂ ਬੇਘਰ ਹੋਈ ਮਨੀਸ਼ਾ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਇਥੇ ਨਹੀਂ ਹੈ, ਸਗੋਂ ਬਾਹਰ ਹੈ। ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਸੁਕ੍ਰਿਤੀ ਕਾਂਡਪਾਲ, ਦੀਪਸ਼ਿਖਾ ਨਾਗਪਾਲ, ਨਤਾਸ਼ਾ ਸਟੈਨਰੋਵਿਚ ਅਤੇ ਸੋਨੀ ਸਿੰਘ ਨੂੰ 'ਬਿਗ ਬੌਸ 8' ਤੋਂ ਬਾਹਰ ਕੀਤਾ ਜਾ ਚੁੱਕਾ ਹੈ।
ਬਾਲੀਵੁੱਡ ਅਭਿਨੇਤਾ ਸਦਾਸ਼ਿਵ ਅਮਰਾਪੁਰਕਰ ਦਾ ਦਿਹਾਂਤ (ਵੀਡੀਓ)
NEXT STORY