ਮੁੰਬਈ— ਬਾਲੀਵੁੱਡ ਦੇ ਬੈਸਟ ਵਿਲੇਨ ਯਾਨੀ ਕਿ ਸਦਾਸ਼ਿਵ ਅਮਰਾਪੁਰਕਰ ਦਾ ਫੇਫੜਿਆਂ ਦੀ ਇੰਫੈਕਸ਼ਨ ਕਾਰਨ ਅੱਜ ਯਾਨੀ ਕਿ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ 'ਤੇ ਬਾਲੀਵੁੱਡ ਸਿਤਾਰਿਆਂ ਨੇ ਸੋਗ ਜ਼ਾਹਰ ਕੀਤਾ ਹੈ। ਇਨ੍ਹਾਂ ਸਿਤਾਰਿਆਂ 'ਚੋਂ ਅਨੁਪਮ ਖੇਰ, ਅੰਨੂ ਕਪੂਰ, ਮਹੇਸ਼ ਭੱਟ, ਈਸ਼ਾ ਗੁਪਤਾ, ਵਿੰਦੂ ਦਾਰਾ ਸਿੰਘ, ਅਤੇ ਉਜਵਲ ਰਾਊਤ ਵਰਗੇ ਸੈਲੀਬ੍ਰਿਟੀਜ਼ ਨੇ ਟਵੀਟ ਕਰਕੇ ਸਦਾਸ਼ਿਵ ਨੂੰ ਸ਼ਰਧਾਜਲੀ ਦਿੱਤੀ ਹੈ। ਅਨੁਪਮ ਖੇਰ ਨੇ ਟਵਿੱਟਰ 'ਤੇ ਲਿਖਿਆ, ''ਇਕ ਚੰਗੇ ਇਨਸਾਨ ਅਤੇ ਸ਼ਾਨਦਾਰ ਅਭਿਨੇਤਾ ਸਦਾਸ਼ਿਵ ਦੇ ਦੇਹਾਂਤ ਦੀ ਖਬਰ ਸੁਣ ਕੇ ਮੈਂ ਬਹੁਤ ਹੀ ਦੁਖੀ ਹਾਂ। ਉਹ ਬਹੁਤ ਹੀ ਚੰਗੇ ਇਨਸਾਨ ਸਨ।'' ਉਥੇ ਹੀ ਵਿੰਦੂ ਦਾਰਾ ਸਿੰਘ ਨੇ ਲਿਖਿਆ, ''ਇਕ ਚੰਗੇ ਇਨਸਾਨ ਅਤੇ ਸ਼ਾਨਦਾਰ ਅਭਿਨੇਤਾ ਨੂੰ ਸ਼ਰਧਾਜਲੀ। ਉਹ ਘੱਟ ਉਮਰ 'ਚ ਹੀ ਸਾਨੂੰ ਛੱਡ ਗਏ ਹਨ।'' ਤੁਹਾਨੂੰ ਦੱਸ ਦਈਏ ਖਲਨਾਇਕ ਦੇ ਕਿਰਦਾਰਾਂ ਰਾਹੀਂ ਆਪਣੇ ਅਭਿਨੈ ਦੀ Îਸ਼ੁਰੂਆਤ ਕਰਨ ਵਾਲੇ ਸਦਾਸ਼ਿਵ ਨੇ ਬਾਅਦ 'ਚ ਕਾਮੇਡੀ ਕਲਾਕਾਰ ਦੇ ਨਾਲ-ਨਾਲ ਕਈ ਹੋਰ ਵੀ ਭੂਮਿਕਾਵਾਂ ਨਿਭਾਈਆਂ ਸਨ।
ਬਾਲੀਵੁੱਡ 'ਚ ਬੈਸਟ ਵਿਲੇਨ ਲਈ ਜਾਣੇ ਜਾਂਦੇ ਸਨ ਸਦਾਸ਼ਿਵ (ਦੇਖੋ ਤਸਵੀਰਾਂ)
NEXT STORY